ਐਡਵਰਡ ਸਈਦ
From Wikipedia, the free encyclopedia
ਐਡਵਰਡ ਵੈਦੀ ਸਈਦ (ਅਰਬੀ ਉਚਾਰਨ: [wædiːʕ sæʕiːd]; Arabic: إدوارد وديع سعيد, Idwārd Wadīʿ Saʿīd; 1 ਨਵੰਬਰ 1935 – 25 ਸਤੰਬਰ 2003) ਫ਼ਲਸਤੀਨੀ-ਅਮਰੀਕੀ ਲੇਖਕ ਅਤੇ ਕੋਲੰਬੀਆ ਯੂਨੀਵਰਸਿਟੀ ਵਿੱਚ ਅੰਗਰੇਜ਼ੀ ਅਤੇ ਤੁਲਨਾਤਮਿਕ ਸਾਹਿਤ ਦੇ ਪ੍ਰੋਫ਼ੈਸਰ, ਸਾਹਿਤ ਸਿਧਾਂਤਕਾਰ, ਅਤੇ ਜਨਤਕ ਦਾਨਸ਼ਵਰ ਸਨ। ਉਹ ਉੱਤਰ-ਬਸਤੀਵਾਦ ਦੇ ਆਲੋਚਨਾਤਮਿਕ ਸਿਧਾਂਤ ਦੇ ਬਾਨੀ ਸਨ।[1] ਉਹਨਾਂ ਦਾ ਜਨਮ ਮੈਂਡੇਟਰੀ ਫ਼ਲਸਤੀਨ (1920–48) ਦੇ ਯੇਰੂਸ਼ਲਮ ਸ਼ਹਿਰ ਵਿੱਚ ਇੱਕ ਫ਼ਲਸਤੀਨੀ ਵਜੋਂ ਹੋਇਆ, ਅਤੇ ਆਪਣੇ ਯੂ ਐੱਸ ਦੇ ਨਾਗਰਿਕ ਬਾਪ, ਵਜ਼ੀਰ ਸਈਦ ਦੇ ਪੱਖੋਂ ਅਮਰੀਕੀ ਸੀ।[2] ਵੈਸੇ, ਐਡਵਰਡ ਸਈਦ ਫ਼ਲਸਤੀਨੀ ਲੋਕਾਂ ਦੇ ਰਾਜਨੀਤਕ ਅਤੇ ਮਾਨਵੀ ਅਧਿਕਾਰਾਂ ਦੇ ਸਮਰਥਕ ਸਨ, ਅਤੇ ਪੱਤਰਕਾਰ ਰਾਬਰਟ ਫਿਸਕ ਨੇ ਉਸਨੂੰ ਉਹਨਾਂ ਦੀ ਸਭ ਤੋਂ ਜੋਰਦਾਰ ਆਵਾਜ਼ ਦੱਸਿਆ ਹੈ।[3] ਜਿਸ ਕਿਤਾਬ ਸਦਕਾ ਉਹਨਾਂ ਨੂੰ ਸਭ ਤੋਂ ਵਧ ਸ਼ੁਹਰਤ ਮਿਲੀ ਉਹ ਹੈ ਓਰੀਐਂਟਲਿਜਮ(1978)। ਇਸ ਕਿਤਾਬ ਵਿੱਚ ਪ੍ਰੋਫੈਸਰ ਸਈਦ ਨੇ ਇਸ ਬਿੰਦੂ ਤੋਂ ਚਰਚਾ ਕੀਤੀ ਹੈ ਕਿ ਪੂਰਬੀ ਦੇਸ਼ਾਂ ਅਤੇ ਸੰਸਕ੍ਰਿਤੀ ਦੇ ਬਾਰੇ ਪੱਛਮ ਦਾ ਸਾਰਾ ਇਲਮੀ ਕੰਮ ਨਸਲਵਾਦੀ ਅਤੇ ਸਾਮਰਾਜਵਾਦੀ ਸੱਤਾ ਦਾ ਮੁਥਾਜ, ਸ਼ੱਕੀ ਅਤੇ ਕੱਚੇ ਗਿਆਨ ਉੱਤੇ ਆਧਾਰਿਤ ਹੈ।[4][5][6][7]
ਐਡਵਰਡ ਸਈਦ | |
---|---|
ਜਨਮ | ਐਡਵਰਡ ਵੈਦੀ ਸਈਦ 1 ਨਵੰਬਰ 1935 ਯੇਰੂਸ਼ਲਮ, ਮੈਂਡੇਟਰੀ ਫ਼ਲਸਤੀਨ |
ਮੌਤ | 25 ਸਤੰਬਰ 2003 (ਉਮਰ 67) ਨਿਊ ਯਾਰਕ ਸਿਟੀ, ਨਿਊ ਯਾਰਕ, ਯੂਨਾਇਟਡ ਸਟੇਟਸ |
ਰਾਸ਼ਟਰੀਅਤਾ | ਅਮਰੀਕੀ |
ਕਾਲ | 20ਵੀਂ-ਸਦੀ ਦਾ ਦਰਸ਼ਨ |
ਖੇਤਰ | ਪੱਛਮੀ ਦਰਸ਼ਨ |
ਸਕੂਲ | ਉੱਤਰ-ਬਸਤੀਵਾਦ, ਉੱਤਰ-ਆਧੁਨਿਕਵਾਦ |
ਮੁੱਖ ਵਿਚਾਰ | ਪੱਛਮਵਾਦ, ਪੂਰਬਵਾਦ, “ਦੂਸਰਾ” |
ਪ੍ਰਭਾਵਿਤ ਕਰਨ ਵਾਲੇ
| |
ਪ੍ਰਭਾਵਿਤ ਹੋਣ ਵਾਲੇ
| |