ਨੈਟਵਰਕ ਸਵਿੱਚ
From Wikipedia, the free encyclopedia
ਇੱਕ ਨੈਟਵਰਕ ਸਵਿੱਚ (ਜਿਸ ਨੂੰ ਸਵਿਚਿੰਗ ਹੱਬ, ਬ੍ਰਿਜਿੰਗ ਹੱਬ, ਆਧਿਕਾਰਿਕ ਤੌਰ ਤੇ ਮੈਕ ਬਰਿੱਜ ਵੀ ਕਹਿੰਦੇ ਹਨ)[1] ਨੈੱਟਵਰਕਿੰਗ ਹਾਰਡਵੇਅਰ ਹੈ ਜੋ ਕੰਪਿਊਟਰ ਨੈਟਵਰਕ ਤੇ ਡਿਵਾਈਸਾਂ ਨੂੰ ਪੈਕਟ ਸਵਿੱਚਿੰਗ ਰਾਹੀਂ ਡਾਟੇ ਨੂੰ ਪ੍ਰਾਪਤ ਕਰਨ ਅਤੇ ਅੱਗੇ ਜਾਣ ਲਈ ਮੰਜ਼ਿਲ ਵਾਲੇ ਉਪਕਰਣ ਨਾਲ ਜੋੜਦਾ ਹੈ।
ਇੱਕ ਨੈਟਵਰਕ ਸਵਿੱਚ ਇੱਕ ਮਲਟੀਪੋਰਟ ਨੈਟਵਰਕ ਬ੍ਰਿਜ ਹੈ ਜੋ ਓ.ਐੱਸ.ਆਈ (OSI) ਮਾਡਲ ਦੇ ਡਾਟਾ ਲਿੰਕ ਲੇਅਰ (ਲੇਅਰ 2) ਤੇ ਡੇਟਾ ਫਾਰਵਰਡ ਕਰਨ ਲਈ MAC ਐਡਰੈਸ ਦੀ ਵਰਤੋਂ ਕਰਦਾ ਹੈ। ਕੁਝ ਸਵਿੱਚ ਰੂਟਿੰਗ ਕਾਰਜਕੁਸ਼ਲਤਾ ਨੂੰ ਸ਼ਾਮਲ ਕਰਕੇ ਨੈਟਵਰਕ ਲੇਅਰ (ਲੇਅਰ 3) ਤੇ ਡਾਟਾ ਫਾਰਵਰਡ ਕਰ ਸਕਦੇ ਹਨ। ਅਜਿਹੇ ਸਵਿੱਚ ਆਮ ਤੌਰ ਤੇ ਲੇਅਰ -3 ਸਵਿੱਚ ਜਾਂ ਮਲਟੀਲੇਅਰ ਸਵਿਚ ਦੇ ਤੌਰ ਤੇ ਜਾਣੇ ਜਾਂਦੇ ਹਨ।[2]
ਈਥਰਨੈੱਟ ਲਈ ਸਵਿੱਚ ਨੈਟਵਰਕ ਸਵਿਚ ਦਾ ਸਭ ਤੋਂ ਆਮ ਰੂਪ ਹੈ। ਪਹਿਲੀ ਈਥਰਨੈੱਟ ਸਵਿਚ ਕਲਪਨਾ ਦੁਆਰਾ 1990 ਵਿੱਚ ਪੇਸ਼ ਕੀਤੀ ਗਈ ਸੀ।[3] ਸਵਿੱਚ ਫਾਈਬਰ ਚੈਨਲ, ਅਸਿੰਕਰੋਨਸ ਟ੍ਰਾਂਸਫਰ ਮੋਡ ਅਤੇ ਇਨਫਿਨੀਬੈਂਡ ਸਮੇਤ ਹੋਰ ਕਿਸਮਾਂ ਦੇ ਨੈਟਵਰਕ ਲਈ ਵੀ ਮੌਜੂਦ ਹਨ।
ਘੱਟ ਐਡਵਾਂਸਡ ਰੀਪੀਟਰ ਹੱਬਾਂ ਦੇ ਉਲਟ, ਜੋ ਇਸਦੇ ਹਰੇਕ ਪੋਰਟਾਂ ਵਿੱਚੋਂ ਇੱਕੋ ਹੀ ਡੇਟਾ ਨੂੰ ਪ੍ਰਸਾਰਿਤ ਕਰਦੇ ਹਨ ਅਤੇ ਡਿਵਾਈਸਾਂ ਨੂੰ ਇਹ ਫੈਸਲਾ ਕਰਨ ਦਿੰਦੇ ਹਨ ਕਿ ਉਨ੍ਹਾਂ ਨੂੰ ਕਿਹੜਾ ਡੇਟਾ ਚਾਹੀਦਾ ਹੈ, ਇੱਕ ਨੈਟਵਰਕ ਸਵਿੱਚ ਸਿਰਫ ਉਹਨਾਂ ਡਿਵਾਈਸਾਂ ਵਿੱਚ ਡਾਟਾ ਫੌਰਵਰਡ ਕਰਦਾ ਹੈ ਜਿਨ੍ਹਾਂ ਨੂੰ ਪ੍ਰਾਪਤ ਕਰਨ ਦੀ ਜ਼ਰੂਰਤ ਹੁੰਦੀ ਹੈ।[4]