ਲਾਲ ਬਹਾਦਰ ਸ਼ਾਸਤਰੀ
ਭਾਰਤ ਦਾ ਦੂਜਾ ਪ੍ਰਧਾਨ ਮੰਤਰੀ / From Wikipedia, the free encyclopedia
ਲਾਲ ਬਹਾਦੁਰ ਸ਼ਾਸਤਰੀ (2 ਅਕਤੂਬਰ 1904 – 11 ਜਨਵਰੀ 1966) ਇੱਕ ਭਾਰਤੀ ਕ੍ਰਾਂਤੀਕਾਰੀ, ਸਿਆਸਤਦਾਨ ਅਤੇ ਰਾਜਨੇਤਾ ਸਨ ਜਿੰਨ੍ਹਾ ਨੇ 9 ਜੂਨ 1964 ਤੋਂ 11 ਜਨਵਰੀ 1966 ਤੱਕ ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਵਜੋ ਸੇਵਾ ਨਿਭਾਈ। ਸ਼ਾਸਤਰੀ ਨੇ ਭਾਰਤ ਦੀ ਪਹਿਲੀ ਕੈਬਨਿਟ ਵਿੱਚ ਤੀਜੇ ਰੇਲ ਮੰਤਰੀ (1952-1956) 6ਵੇਂ ਗ੍ਰਹਿ ਮੰਤਰੀ (1961-1963) ਵਜੋਂ ਸੇਵਾ ਨਿਭਾਈ। ਨੇਤਾਜੀ ਸੁਭਾਸ਼ ਚੰਦਰ ਬੋਸ ਵਾਂਗ ਉਹਨਾਂ ਨੂੰ ਪੂਰੇ ਭਾਰਤ ਵਿੱਚ ਸਤਿਕਾਰਿਆ ਜਾਂਦਾ ਹੈ।
ਵਿਸ਼ੇਸ਼ ਤੱਥ ਲਾਲ ਬਹਾਦੁਰ ਸ਼ਾਸਤਰੀ, ਦੂਸਰੇ ਭਾਰਤ ਦੇ ਪ੍ਰਧਾਨ ਮੰਤਰੀ ...
ਲਾਲ ਬਹਾਦੁਰ ਸ਼ਾਸਤਰੀ | |
---|---|
ਦੂਸਰੇ ਭਾਰਤ ਦੇ ਪ੍ਰਧਾਨ ਮੰਤਰੀ | |
ਦਫ਼ਤਰ ਵਿੱਚ 9 ਜੂਨ 1964 – 11 ਜਨਵਰੀ 1966 | |
ਰਾਸ਼ਟਰਪਤੀ | ਸਰਵੇਪੱਲੀ ਰਾਧਾਕ੍ਰਿਸ਼ਣਨ |
ਉਪ ਰਾਸ਼ਟਰਪਤੀ | ਜ਼ਾਕਿਰ ਹੁਸੈਨ |
ਤੋਂ ਪਹਿਲਾਂ | ਜਵਾਹਰ ਲਾਲ ਨਹਿਰੂ |
ਤੋਂ ਬਾਅਦ | ਇੰਦਰਾ ਗਾਂਧੀ[lower-alpha 1] |
ਤੀਜੇ ਵਿਦੇਸ਼ ਮੰਤਰੀ | |
ਦਫ਼ਤਰ ਵਿੱਚ 9 ਜੂਨ 1964 – 18 ਜੁਲਾਈ 1964 | |
ਪ੍ਰਧਾਨ ਮੰਤਰੀ | ਖ਼ੁਦ |
ਤੋਂ ਪਹਿਲਾਂ | ਗੁਲਜਾਰੀ ਲਾਲ ਨੰਦਾ |
ਤੋਂ ਬਾਅਦ | ਸਵਰਨ ਸਿੰਘ |
6ਵੇਂ ਗ੍ਰਹਿ ਮੰਤਰੀ | |
ਦਫ਼ਤਰ ਵਿੱਚ 4 ਅਪਰੈਲ 1961 – 29 ਅਗਸਤ 1963 | |
ਪ੍ਰਧਾਨ ਮੰਤਰੀ | ਜਵਾਹਰ ਲਾਲ ਨਹਿਰੂ |
ਤੋਂ ਪਹਿਲਾਂ | ਗੋਵਿੰਦ ਵੱਲਭ ਪੰਤ |
ਤੋਂ ਬਾਅਦ | ਗੁਲਜਾਰੀ ਲਾਲ ਨੰਦਾ |
ਤੀਜੇ ਰੇਲਵੇ ਮੰਤਰੀ | |
ਦਫ਼ਤਰ ਵਿੱਚ 13 ਮਈ 1952 – 7 ਦਸੰਬਰ 1956 | |
ਪ੍ਰਧਾਨ ਮੰਤਰੀ | ਜਵਾਹਰ ਲਾਲ ਨਹਿਰੂ |
ਤੋਂ ਬਾਅਦ | ਜਗਜੀਵਨ ਰਾਮ |
ਨਿੱਜੀ ਜਾਣਕਾਰੀ | |
ਜਨਮ | ਲਾਲ ਬਹਾਦੁਰ ਵਰਮਾ (1904-10-02)2 ਅਕਤੂਬਰ 1904 ਮੁਗਲਸਰਾਏ, ਸੰਯੁਕਤ ਪ੍ਰਾਂਤ, ਬਰਤਾਨਵੀ ਭਾਰਤ (ਅੱਜ ਪੰਡਿਤ ਦੀਨ ਦਿਆਲ ਉਪਾਧਿਆਏ ਨਗਰ, ਉੱਤਰ ਪ੍ਰਦੇਸ਼, ਭਾਰਤ) |
ਮੌਤ | 11 ਜਨਵਰੀ 1966(1966-01-11) (ਉਮਰ 61) ਤਾਸ਼ਕੰਤ, ਉਜਬੇਕਿਸਤਾਨ, ਸੋਵੀਅਤ ਸੰਘ (ਅੱਜ ਉਜਬੇਕਿਸਤਾਨ) |
ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
ਜੀਵਨ ਸਾਥੀ | |
ਬੱਚੇ | 6 |
ਅਲਮਾ ਮਾਤਰ | ਮਹਾਤਮਾ ਗਾਂਧੀ ਕਾਸ਼ੀ ਵਿੱਦਿਆਪੀਠ |
ਪੇਸ਼ਾ | ਸਿਆਸਤਦਾਨ |
ਪੁਰਸਕਾਰ | ਭਾਰਤ ਰਤਨ 1966 |
ਛੋਟਾ ਨਾਮ | ਨੰਨ੍ਹੇ |
ਬੰਦ ਕਰੋ
ਸ਼ਾਸਤਰੀ 1965 ਦੀ ਜੰਗ ਵੇਲੇ ਪ੍ਰਧਾਨ ਮੰਤਰੀ ਸਨ ਉਹਨਾਂ ਨੇ ਭਾਰਤ ਦੀ ਸ਼ਾਨਦਾਰ ਅਗਵਾਈ ਕੀਤੀ ਉਹਨਾਂ ਨੇ "ਜੈ ਜਵਾਨ, ਜੈ ਕਿਸਾਨ" ਦਾ ਨਾਰਾ ਦਿੱਤਾ ਜਿਸਨੇ ਉਹਨਾਂ ਨੂੰ ਭਾਰਤੀਆਂ ਦਾ ਹਰਮਨ ਪਿਆਰਾ ਆਗੂ ਬਣਾ ਦਿੱਤਾ।ਸ਼ਾਸਤਰੀ ਨੇ ਹਰੀ ਕ੍ਰਾਂਤੀ ਨੂੰ ਪ੍ਰੋਤਸਾਹਿਤ ਕੀਤਾ ਜਿਸ ਨਾਲ ਅਨਾਜ ਦੀ ਪੈਦਾਵਾਰ ਵਿਚ ਵਾਧਾ ਹੋਇਆ।