ਸ਼ਕ ਸੰਮਤ
From Wikipedia, the free encyclopedia
ਸ਼ਕ ਸੰਮਤ ਭਾਰਤੀ ਕਲੰਡਰ ਅਤੇ ਕੰਬੋਡੀਆਈ ਬੁੱਧ ਕਲੰਡਰ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸਦੀ ਸ਼ੁਰੂਆਤ ਸਾਲ 78 ਦੀ ਬਸੰਤ ਦੇ ਆਸਪਾਸ ਹੋਈ ਸੀ।
ਰਾਜਾ ਸਾਲਵਾਨ ਨੂੰ ਸਾਲਵਾਨ ਜਾਂ ਸ਼ਕ ਸੰਮਤ ਦਾ ਜਨਮਦਾਤਾ ਦੱਸਿਆ ਜਾਂਦਾ ਹੈ। ਉਸਨੇ ਸਾਲ 78 ਵਿੱਚ ਉੱਜੈਨ ਦੇ ਰਾਜਾ ਵਿਕ੍ਰਮਾਦਿੱਤ ਨੂੰ ਜੰਗ ਵਿੱਚ ਹਰਾਇਆ ਸੀ ਅਤੇ ਇਸਦੀ ਯਾਦਗਾਰ ਵੱਜੋਂ ਇਸ ਕਲੰਡਰ ਦੀ ਸ਼ੁਰੂਆਤ ਹੋਈ ਸੀ।
ਵਿਕ੍ਰਮਾਦਿੱਤ ਉੱਪਰ ਸ਼ਕਾਂ ਦੀ ਜਿੱਤ ਤੋਂ ਬਾਅਦ ਸ਼ਕਾਂ ਨੇ ਪੱਛਮੀ ਸਾਮੰਤੀ ਰਾਜ ਦੀ ਸਥਾਪਨਾ ਕੀਤੀ ਜਿਸਨੇ ਤਿੰਨ ਤੋਂ ਵੱਧ ਸਦੀਆਂ ਤੱਕ ਇਸ ਖੇਤਰ ਉੱਤੇ ਰਾਜ ਕੀਤਾ।[1]