ਹਿੰਦੂ ਕੁਸ਼
ਕੇਂਦਰੀ ਏਸ਼ੀਆ ਦੀ ਪਰਬਤ ਲੜੀ / From Wikipedia, the free encyclopedia
ਹਿੰਦੂ ਕੁਸ਼ (ਪਸ਼ਤੋ/ਫ਼ਾਰਸੀ: ھندوکُش), ਜਿਹਨੂੰ ਪਾਰੀਯਾਤਰ ਪਰਬਤ (ਸੰਸਕ੍ਰਿਤ: पारियात्र पर्वत) ਜਾਂ ਪਾਰੋਪਾਮੀਸਾਦੀ (ਯੂਨਾਨੀ: Παροπαμισάδαι) ਵੀ ਕਿਹਾ ਜਾਂਦਾ ਹੈ, ਇੱਕ ੮੦੦ ਕਿਲੋਮੀਟਰ ਪਰਬਤ-ਲੜੀ ਹੈ ਜੋ ਕੇਂਦਰੀ ਅਫ਼ਗ਼ਾਨਿਸਤਾਨ ਅਤੇ ਉੱਤਰੀ ਪਾਕਿਸਤਾਨ ਵਿੱਚ ਫੈਲੀ ਹੋਈ ਹੈ। ਇਹਦਾ ਸਭ ਤੋਂ ਉੱਚਾ ਬਿੰਦੂ ਖ਼ੈਬਰ ਪਖ਼ਤੂਨਵਾ, ਪਾਕਿਸਤਾਨ ਦੇ ਚਿਤਰਾਲ ਜ਼ਿਲ੍ਹੇ ਵਿਚਲਾ ਤਿਰੀਸ਼ ਮੀਰ (੭,੭੦੮ ਮੀਟਰ ਉੱਚਾ) ਹੈ।[1] ਹਿੰਦੁ ਕੁਸ਼ ਪਾਮੀਰ ਪਰਬਤਾਂ ਨਾਲ ਜਾ ਜੁੜਦੇ ਹਨ ਅਤੇ ਹਿਮਾਲਾ ਦੀ ਇੱਕ ਉਪਸ਼ਾਖਾ ਮੰਨੇ ਜਾਂਦੇ ਹਨ। ਹਿੰਦੁ ਕੁਸ਼ ਦਾ ਦੂਜਾ ਸਭ ਤੋਂ ਉੱਚਾ ਪਹਾੜ ਨੋਸ਼ਕ ਪਹਾੜ ਅਤੇ ਤੀਜਾ ਇਸਤੋਰ-ਓ-ਨਲ ਹੈ।[2][3] ਹਿੰਦੁ ਕੁਸ਼ ਪਰਬਤਾਂ ਦੀ ਅਤਿ ਅਧਿਕ ਉਚਾਈ ਦੇ ਬਾਵਜੂਦ ਇਸ ਲੜੀ ਵਿੱਚ ਬਹੁਤ ਸਾਰੇ ਦੱਰੇ ਹਨ ਜਿਨ੍ਹਾਂ ਤੋਂ ਇਸ ਲੜੀ ਰਾਹੀਂ ਲੋਕਾਂ ਦਾ ਆਉਣਾ ਜਾਣਾ ਸਦੀਆਂ ਤੋਂ ਬਣਿਆ ਹੋਇਆ ਹੈ।[4]
ਵਿਸ਼ੇਸ਼ ਤੱਥ ਹਿੰਦੂ ਕੁਸ਼, ਸਿਖਰਲਾ ਬਿੰਦੂ ...
ਹਿੰਦੂ ਕੁਸ਼ | |
---|---|
ਸਿਖਰਲਾ ਬਿੰਦੂ | |
ਚੋਟੀ | ਤਿਰੀਸ਼ ਮੀਰ |
ਉਚਾਈ | 7,690 m (25,230 ft) |
ਗੁਣਕ | 36°14′45″N 71°50′38″E |
ਭੂਗੋਲ | |
ਹਿੰਦੂ ਕੁਸ਼ ਲੜੀ। ਨਕਸ਼ੇ ਉਤਲਾ ਸਭ ਤੋਂ ਵੱਡਾ ਦੇਸ਼ ਅਫ਼ਗ਼ਾਨਿਸਤਾਨ ਹੈ ਅਤੇ ਇਹਦੇ ਪੂਰਬ ਵੱਲ ਪਾਕਿਸਤਾਨ ਹੈ; ਸਿਖਰਲੇ ਤਿੰਨ ਦੇਸ਼ ਤੁਰਕਮੇਨਿਸਤਾਨ, ਤਾਜਿਕਿਸਤਾਨ ਅਤੇ ਉਜ਼ਬੇਕਿਸਤਾਨ ਹਨ। ਸੱਜੇ ਸਿਰੇ 'ਤੇ ਭਾਰਤ ਅਤੇ ਚੀਨ ਦੇ ਛੋਟੇ ਹਿੱਸੇ ਵਿਖਾਦੀ ਦਿੰਦੇ ਪਏ ਹਨ।
| |
ਦੇਸ਼ | ਅਫ਼ਗ਼ਾਨਿਸਤਾਨ and ਪਾਕਿਸਤਾਨ |
ਖੇਤਰ | ਦੱਖਣ-ਕੇਂਦਰੀ ਏਸ਼ੀਆ |
ਮਾਪੇ ਰੇਂਜ | ਹਿਮਾਲਾ |
ਬੰਦ ਕਰੋ