ਅਫ਼ਰੀਕਾ
ਮਹਾਂਦੀਪ / From Wikipedia, the free encyclopedia
ਅਫਰੀਕਾ, ਏਸ਼ੀਆ ਤੋਂ ਬਾਅਦ ਦੁਨੀਆਂ ਦਾ ਦੂਸਰਾ ਸਭ ਤੋਂ ਵੱਡਾ ਮਹਾਂਦੀਪ ਹੈ। ਇਸ ਦਾ ਖੇਤਰਫਲ 3,03,35,000 ਕਿਮੀ.² (ਵਰਗ ਕਿਲੋਮੀਟਰ) ਹੈ। ਅਫ਼ਰੀਕਾ ਯੂਰਪ ਦੇ ਦੱਖਣ ਵਿੱਚ ਸਥਿਤ ਹੈ। ਇਸ ਦੇ ਪੂਰਬ ਵਿੱਚ ਹਿੰਦ ਮਹਾਂਸਾਗਰ ਅਤੇ ਪੱਛਮ ਵਿੱਚ ਅਟਲਾਂਟਿਕ ਮਹਾਂਸਾਗਰ ਹਨ। ਅਫ਼ਰੀਕਾ ਵਿੱਚ 53 ਦੇਸ਼ ਹਨ।[1] ਸੂਡਾਨ ਅਫ਼ਰੀਕਾ ਦਾ ਸਭ ਤੋਂ ਵੱਡਾ ਦੇਸ਼ ਹੈ, ਜਿਸ ਦਾ ਖੇਤਰਫਲ 2,505,800 ਕਿਮੀ.² ਹੈ। ਆਬਾਦੀ ਦੇ ਲਿਹਾਜ਼ ਨਾਲ ਨਾਈਜੀਰੀਆ ਪਹਿਲੇ ਨੰਬਰ ’ਤੇ ਆਉਂਦਾ ਹੈ। ਨਾਈਜੀਰੀਆ ਦੀ ਆਬਾਦੀ 125-145 ਮਿਲੀਅਨ ਹੈ। ਸਭ ਤੋਂ ਉੱਚਾ ਸਥਾਨ ਤਨਜਾਨੀਆ ਵਿੱਚ 'ਕਿਲੀਮਨਜਾਰੋ' ਹੈ, ਜੋ 5895 ਮੀਟਰ ਉੱਚਾ ਹੈ। ਸਭ ਤੋਂ ਵੱਡੀ ਝੀਲ ਵਿਕਟੋਰੀਆ ਝੀਲ ਹੈ, ਜੋ ਪੂਰਬੀ ਅਫ਼ਰੀਕਾ ਵਿੱਚ ਸਥਿਤ ਹੈ। ਇਸ ਦਾ ਕੈਚਮੈਂਟ ਏਰੀਆ 68,880 ਵਰਗ ਕਿਲੋਮੀਟਰ ਹੈ।
ਇਸ ਮਹਾਦੀਪ ਵਿੱਚ ਸਹਾਰਾ ਮਾਰੂਥਲ, ਨੀਲ ਦਰਿਆ ਅਤੇ ਮਹਾਨ ਰਿਫਟ ਵੈਲੀ ਜ਼ਿਕਰਯੋਗ ਹਨ। ਸਹਾਰਾ ਮਾਰੂਥਲ 90 ਲੱਖ ਵਰਗ ਕਿਲੋਮੀਟਰ ਤੱਕ ਫੈਲਿਆ ਹੋਇਆ ਹੈ। ਇੱਥੇ ਸਾਲਾਨਾ ਵਰਖਾ 100 ਮਿ: ਮੀਟਰ ਹੁੰਦੀ ਹੈ ਅਤੇ ਤਾਪਮਾਨ 50 ਡਿਗਰੀ ਸੈਲਸੀਅਸ ਤੱਕ ਪਹੰਚ ਜਾਂਦਾ ਹੈ। ਨੀਲ ਦਰਿਆ ਦੁਨੀਆ ਦਾ ਲੰਬਾ ਦਰਿਆ ਹੈ ਜੋ 6695 ਕਿਲੋਮੀਟਰ ਦਾ ਰਸਤਾ ਤੈਅ ਕਰਦਾ ਹੋਇਆ 'ਮੈਡੀਟੇਰੀਅਨ ਸਮੁੰਦਰ' ਵਿੱਚ ਜਾ ਡਿੱਗਦਾ ਹੈ। ਮਹਾਨ ਰਿਫਟ ਵੈਲੀ ਜੋ 6000 ਕਿਲੋਮੀਟਰ ਲੰਬੀ ਅਤੇ 90 ਕਿਲੋਮੀਟਰ ਚੌਡ਼ੀ ਹੈ, ਇਥੋਪੀਆ ਦੀਆਂ ਪਹਾਡ਼ੀਆਂ ਨੂੰ ਵੰਡਦੀ ਹੈ।
ਅਫ਼ਰੀਕਾ ਦੇ ਉੱਤਰ ਵੱਲ ਮਹਾਨ ਸਹਾਰਾ ਮਾਰੂਥਲ ਅਤੇ ਦੱਖਣ ਵੱਲ ਮਹਾਨ ਰਿਫਟ ਵੈਲੀ ਸਥਿਤ ਹੈ। ਭੂ-ਮੱਧ ਰੇਖਾ ਦੇ ਨਾਲ-ਨਾਲ ਸੰਘਣੇ ਜੰਗਲ ਅਤੇ ਵੱਡੀਆਂ-ਵੱਡੀਆਂ ਚਾਰਾਗਾਹਾਂ ਹਨ, ਜਿਹਨਾਂ ਵਿੱਚ ਜੰਗਲੀ ਜਾਨਵਰਾਂ ਦੇ ਝੁੰਡ ਆ ਕੇ ਚਰਦੇ ਹਨ। ਇਸ ਵਿੱਚ ਵੱਖ-ਵੱਖ ਰਿਵਾਜਾਂ ਅਤੇ ਅਲੱਗ-ਅਲੱਗ ਭਾਸ਼ਾਵਾਂ ਵਾਲੇ ਲੋਕ ਰਹਿੰਦੇ ਹਨ।
ਅਫ਼ਰੀਕਾ | ||
---|---|---|
ਖੇਤਰਫਲ | 30,221,532 ਕਿ०ਸੀ² | |
ਅਬਾਦੀ | 1,022,234,000 | |
ਅਬਾਦੀ ਦਾ ਸੰਘਣਾਪਣ | 30.51/ਕਿ०ਸੀ² | |
ਵਾਸੀ ਸੂਚਕ | ਅਫਰੀਕਾ ਦੇ ਲੋਕ - ਅਫਰੀਕੀ | |
ਵੰਡ | ਉੱਤਰੀ ਅਫ਼ਰੀਕਾ ਦੱਖਣੀ ਅਫ਼ਰੀਕਾ ਪੂਰਬੀ ਅਫ਼ਰੀਕਾ ਪੱਛਮੀ ਅਫ਼ਰੀਕਾ ਕੇਂਦਰੀ ਅਫ਼ਰੀਕਾ | |
ਦੇਸ਼ | 54 ਦੇਸ਼
|
ਸਾਇੰਸਦਾਨਾ ਦੇ ਮੁਤਾਬਕ ਇਨਸਾਨ (ਹੋਮੋਸੇਪੀਅਨ) ਅਫਰੀਕਾ ਵਿੱਚ ਪੈਦਾ ਹੋਏ ਸਨ ਅਤੇ ਅੱਜ ਤੋਂ ਲਗਭਗ 60,000 ਸਾਲ ਪਹਿਲਾਂ ਉਹ ਅਫਰੀਕਾ ਤੋਂ ਬਾਹਰ ਨਿਕਲ ਕੇ ਸਾਰੀ ਦੁਨੀਆ ਵਿੱਚ ਫੈਲ ਗਏ।[2]
ਅਫ਼ਰੀਕਾ ਮਹਾਂਦੀਪ ਇੱਕੋ ਇੱਕ ਮਹਾਂਦਪ ਹੈ ਜਿਸ ਵਿੱਚੋ ਕਰਕ ਰੇਖਾ, ਮਕਰ ਰੇਖਾ ਅਤੇ ਭੂ-ਮੱਧ ਰੇਖਾ ਤਿੰਨੋਂ ਰੇਖਾਵਾਂ ਲੰਘਦੀਆਂ ਹਨ।
ਕਾਂਗੋ ਨਦੀ ਭੂ ਮੱਧ ਰੇਖਾ ਅਤੇ ਮਕਰ ਰੇਖਾ ਨੂੰ ਵਾਰ ਵਾਰ ਕੱਟਦੀ ਹੈ।