ਅਲਕੋਨੇਤਰ ਪੁੱਲ
From Wikipedia, the free encyclopedia
ਅਲਕੋਨੇਤਰ ਪੁੱਲ (ਸਪੇਨੀ ਭਾਸ਼ਾ: Puente de Alconétar) ਇੱਕ ਰੋਮਨ ਕਮਾਨੀ ਪੁੱਲ ਸੀ। ਇਹ ਐਕਸਟਰੀਮਾਦੁਰਾ ਸਪੇਨ ਵਿੱਚ ਸਥਿਤ ਹੈ। ਇਹ ਆਪਣੀ ਕਿਸਮ ਦਾ ਇੱਕ ਪੁਰਾਤਨ ਪੁੱਲ ਹੈ। ਇਸ ਦੀ ਯੋਜਨਾ ਜਾਂ ਡਿਜ਼ਾਇਨ ਕਾਰਨ[1], ਇਹ ਮੰਨਿਆ ਜਾਂਦਾ ਹੈ ਕਿ ਇਸ ਪੁੱਲ ਨੂੰ ਦੂਜੀ ਸਦੀ ਵਿੱਚ ਸਮਰਾਟ ਤਰਾਜਾਨ ਜਾਂ ਹੈਦਰੀਆਂ ਨੇ, ਡਮਾਸਕਸ ਦੇ ਅਪੋਲੋਡੋਰਸ[2], ਜੋ ਆਪਣੇ ਸਮੇਂ ਦਾ ਮਸ਼ਹੂਰ ਆਰਕੀਟੈਕਟ ਸੀ, ਤੋਂ ਬਣਵਾਇਆ। ਲਗਭਗ 300 ਮੀਟਰ ਲੰਬਾ ਇਹ ਪੁੱਲ ਰੋਮਨ ਵਿਆ ਦੇ ਲਾ ਪਲਾਤਾ ਲਈ ਇਧਰ ਉੱਧਰ ਜਾਣ ਦਾ ਸਾਧਨ ਸੀ। ਇਹ ਪਛਮੀ ਹਿੱਸਪਾਨਸਿਆ[3] ਵਿੱਚ ਉੱਤਰ ਤੇ ਦੱਖਣ ਦਾ ਸਭ ਤੋਂ ਮਹਤਵਪੂਰਨ ਸੰਯੋਗ ਕਰਦਾ ਸੀ। ਇਹ ਪੁੱਲ ਤਾਗੁਸ ਨਦੀ ਤੇ ਬਣਿਆ ਹੋਇਆ ਹੈ ਜਿਹੜੀ ਕਿ ਇਬੇਰੀਆਈ ਟਾਪੂਨੁਮਾ ਦੀ ਸਭ ਤੋਂ ਲੰਬੀ ਨਦੀ ਹੈ।
ਵਿਸ਼ੇਸ਼ ਤੱਥ ਅਲਕੋਨੇਤਰ ਪੁੱਲ Puente de Alconétar, ਗੁਣਕ ...
ਅਲਕੋਨੇਤਰ ਪੁੱਲ Puente de Alconétar | |
---|---|
ਗੁਣਕ | 39°45′14″N 6°26′14″W |
ਕਰਾਸ | ਤਾਗੁਸ |
ਥਾਂ | Garrovillas de Alconétar, Cáceres Province, Extremadura, ਸਪੇਨ |
ਵਿਰਾਸਤ ਰੁਤਬਾ | Listed as cultural heritage of Spain |
ਵਿਸ਼ੇਸ਼ਤਾਵਾਂ | |
ਡਿਜ਼ਾਇਨ | ਕਮਾਨੀ ਪੁੱਲ |
ਸਮੱਗਰੀ | ਪੱਥਰ, Roman concrete |
ਕੁੱਲ ਲੰਬਾਈ | 290 m (950 ft) [incl. approaches] |
ਚੌੜਾਈ | 6.55–6.80 m (21.5–22.3 ft) |
ਉਚਾਈ | Minimum 12.50 m (41.0 ft) |
Longest span | 15 m (49 ft) |
No. of spans | Ca. 18 [incl. flood outlets] |
ਇਤਿਹਾਸ | |
ਡਿਜ਼ਾਇਨਰ | ਸੰਭਾਵੀ ਤੌਰ 'ਤੇ ਡਮਾਸਕਸ ਦਾ ਅਪੋਲੋਡੋਰਸ |
ਉਸਾਰੀ ਖ਼ਤਮ | ਲਗਭਗ ਤਰਾਜਾਨ ਜਾਂ Hadrian (98–138 AD) |
Collapsed | no |
ਟਿਕਾਣਾ | |
ਬੰਦ ਕਰੋ