ਅਸ਼ਵਗੰਧਾ
From Wikipedia, the free encyclopedia
ਅਸ਼ਵਗੰਧਾ (ਲਾਤੀਨੀ: ਵਿਥਾਨੀਆ ਸੋਮਨੀਫੇਰਾ')[2] ਭਾਰਤੀ ਜਿਨਸੇਨ,[3] ਸੋਲਨਾਸੀਏ ਪਰਵਾਰ ਦਾ ਪੌਦਾ ਹੈ। ਹਿੰਦੀ ਅਤੇ ਪੰਜਾਬੀ ਵਿੱਚ ਇਸਨੂੰ ਆਮ ਤੌਰ 'ਤੇ ਅਸ਼ਵਗੰਧਾ ਕਹਿੰਦੇ ਹਨ। ਇਹ ਪੌਦਾ ਦੋ ਕੁ ਹੱਥ ਤੱਕ ਉੱਚਾ ਹੁੰਦਾ ਹੈ ਅਤੇ ਖਾਸ ਤੌਰ ਉੱਤੇ ਵਰਖਾ ਰੁੱਤ ਵਿੱਚ ਪੈਦਾ ਹੁੰਦਾ ਹੈ, ਪਰ ਕਈ ਸਥਾਨਾਂ ਉੱਤੇ ਬਾਰਾਂ ਮਹੀਨੇ ਉੱਗਦਾ ਹੈ। ਇਸ ਦੀਆਂ ਅਨੇਕ ਸ਼ਾਖ਼ਾਵਾਂ ਨਿਕਲਦੀਆਂ ਹਨ। ਇਸ ਦੀ ਜੜ ਲੱਗਪਗ ਇੱਕ ਫੁੱਟ ਲੰਮੀ, ਸਖਤ, ਚਿਪਚਿਪੀ ਅਤੇ ਕੌੜੀ ਹੁੰਦੀ ਹੈ।
ਵਿਸ਼ੇਸ਼ ਤੱਥ ਅਸ਼ਵਗੰਧਾ, Scientific classification ...
ਅਸ਼ਵਗੰਧਾ | |
---|---|
Scientific classification | |
Kingdom: | Plantae |
(unranked): | Angiosperms |
(unranked): | Eudicots |
(unranked): | Asterids |
Order: | Solanales |
Family: | Solanaceae |
Genus: | Withania |
Species: | W. somnifera |
Binomial name | |
Withania somnifera (L.) Dunal | |
Synonyms[1] | |
|
ਬੰਦ ਕਰੋ