ਕਨੂੰਨ ਦਾ ਸ਼ਾਸਨ
From Wikipedia, the free encyclopedia
ਕਨੂੰਨ ਦੇ ਸ਼ਾਸਨ ਦੀ ਆਕਸਫੋਰਡ ਇੰਗਲਿਸ਼ ਡਿਕਸ਼ਨਰੀ ਵਿੱਚ ਪਰਿਭਾਸ਼ਾ ਇਸ ਤਰਾਂ ਹੈ: “ਸਮਾਜ ਵਿੱਚ ਕਨੂੰਨ ਦਾ ਅਧਿਕਾਰ ਅਤੇ ਪ੍ਰਭਾਵ, ਖ਼ਾਸਕਰ ਜਦੋਂ ਇਸ ਨੂੰ ਵਿਅਕਤੀਗਤ ਅਤੇ ਸੰਸਥਾਗਤ ਵਿਵਹਾਰ ਲਈ ਇੱਕ ਰੁਕਾਵਟ ਵਜੋਂ ਵੇਖਿਆ ਜਾਂਦਾ ਹੈ; ਸਰਕਾਰ ਵਿੱਚ ਸ਼ਾਮਲ ਲੋਕਾਂ ਸਮੇਤ ਸਮਾਜ ਦੇ ਸਾਰੇ ਮੈਂਬਰਾਂ ਨੂੰ ਜਨਤਕ ਤੌਰ ਤੇ ਜਾਰੀ ਕੀਤੇ ਹੋਏ ਕਨੂੰਨੀ ਕੋਡਾਂ ਅਤੇ ਪ੍ਰਕਿਰਿਆਵਾਂ ਦੇ ਅਧੀਨ ਮੰਨਿਆ ਜਾਂਦਾ ਹੈ।"[2] ਸ਼ਬਦ "ਕਨੂੰਨ ਦੇ ਸ਼ਾਸਨ" ਇੱਕ ਰਾਜਨੀਤਿਕ ਸਥਿਤੀ ਨੂੰ ਦਰਸਾਉਂਦਾ ਹੈ, ਕਿਸੇ ਵਿਸ਼ੇਸ਼ ਕਾਨੂੰਨੀ ਨਿਯਮ ਨੂੰ ਨਹੀਂ।
ਇਸ ਮੁਹਾਵਰੇ ਦੀ ਵਰਤੋਂ ਸ਼ੁਰੂਆਤ ਦੀ ਖੋਜ 16 ਵੀਂ ਸਦੀ ਦੇ ਬ੍ਰਿਟੇਨ ਵਿੱਚੋਂ ਕੀਤੀ ਜਾ ਸਕਦੀ ਹੈ, ਅਤੇ ਅਗਲੀ ਸਦੀ ਵਿੱਚ ਸਕਾਟਲੈਂਡ ਦੇ ਧਰਮ ਸ਼ਾਸਤਰੀ ਸੈਮੂਅਲ ਰਦਰਫ਼ਰਡ ਨੇ ਇਸ ਨੂੰ ਰਾਜਿਆਂ ਦੇ ਬ੍ਰਹਮ ਅਧਿਕਾਰ ਦੇ ਵਿਰੁੱਧ ਬਹਿਸ ਕਰਨ ਲਈ ਵਰਤਿਆ।[3] ਜੌਨ ਲੌਕ ਨੇ ਲਿਖਿਆ ਕਿ ਸਮਾਜ ਵਿੱਚ ਅਜ਼ਾਦੀ ਦਾ ਅਰਥ ਸਿਰਫ ਇੱਕ ਵਿਧਾਨ ਸਭਾ ਦੁਆਰਾ ਬਣਾਏ ਕਨੂੰਨਾਂ ਦੇ ਅਧੀਨ ਹੋਣਾ ਹੈ ਜੋ ਹਰੇਕ ਉੱਤੇ ਲਾਗੂ ਹੁੰਦੇ ਹਨ। ਇੱਕ ਵਿਅਕਤੀ ਦੀ ਆਜ਼ਾਦੀ ਦਾ ਜੀਵਨ ਇਸ ਤੋਂ ਬਿਨਾਂ ਸਰਕਾਰੀ ਅਤੇ ਨਿਜੀ ਪਾਬੰਦੀਆਂ ਤੋਂ ਮੁਕਤ ਹੁੰਦਾ ਹੈ। “ਕਨੂੰਨ ਦਾ ਰਾਜ” 19 ਵੀਂ ਸਦੀ ਵਿੱਚ ਬ੍ਰਿਟਿਸ਼ ਨਿਆਂ ਸ਼ਾਸਤਰੀ ਏਵੀ ਡਾਈਸੀ ਦੁਆਰਾ ਹੋਰ ਮਸ਼ਹੂਰ ਕੀਤਾ ਗਿਆ। ਹਾਲਾਂਕਿ,ਇਹ ਸਿਧਾਂਤ, ਜੇ ਇਸ ਨੂੰ ਇੱਕ ਵਾਕ ਹੀ ਨਾ ਮੰਨਿਆ ਜਾਵੇ, ਪੁਰਾਣੇ ਚਿੰਤਕਾਂ ਦੁਆਰਾ ਮਾਨਤਾ ਪ੍ਰਾਪਤ ਸੀ; ਉਦਾਹਰਣ ਵਜੋਂ, ਅਰਸਤੂ ਨੇ ਲਿਖਿਆ: "ਇਹ ਵਧੇਰੇ ਉਚਿਤ ਹੈ ਕਿ ਕਿਸੇ ਵੀ ਨਾਗਰਿਕ ਨਾਲੋਂ ਕਨੂੰਨ ਨੂੰ ਰਾਜ ਕਰਨਾ ਚਾਹੀਦਾ ਹੈ"।[4]
ਕਨੂੰਨ ਦੇ ਸ਼ਾਸਨ ਤੋਂ ਭਾਵ ਹੈ ਕਿ ਹਰ ਵਿਅਕਤੀ ਕਾਨੂੰਨ ਦੇ ਅਧੀਨ ਹੈ, ਜਿਸ ਵਿੱਚ ਉਹ ਲੋਕ ਸ਼ਾਮਲ ਹਨ ਜੋ ਕਨੂੰਨ ਬਣਾਉਣ ਵਾਲੇ, ਕਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਅਤੇ ਜੱਜ ਹਨ।[5] ਇਸ ਅਰਥ ਵਿੱਚ, ਇਹ ਇੱਕ ਰਾਜਸ਼ਾਹੀ ਜਾਂ ਸਰਬੋਤਮ ਸ਼ਾਸਨ ਦੇ ਵਿਪਰੀਤ ਖੜ੍ਹਦਾ ਹੈ ਜਿੱਥੇ ਸ਼ਾਸਕ ਕਨੂੰਨ ਤੋਂ ਉਪਰ ਹੁੰਦੇ ਹਨ। ਕਨੂੰਨ ਦੇ ਸ਼ਾਸਨ ਦੀ ਘਾਟ ਲੋਕਤੰਤਰ ਅਤੇ ਰਾਜਤੰਤਰ ਦੋਵਾਂ ਵਿੱਚ ਵੇਖੀ ਜਾ ਸਕਦੀ ਹੈ।