ਕਵਲ
From Wikipedia, the free encyclopedia
ਕਵਲ (ਉਚਾਰਨ [kaʊ̯l]) ਇੱਕ ਵੇਲਜ਼ ਪਕਵਾਨ ਹੈ। ਆਧੁਨਿਕ ਵਿੱਚ ਵੇਲਜ਼ ਸ਼ਬਦ ਸੂਪ, ਰਸ ਜਾਂ ਜੂਸ ਲਈ ਵਰਤਿਆ ਜਾਂਦਾ ਹੈ। ਅੰਗਰੇਜ਼ੀ ਵਿੱਚ ਇਹ ਸ਼ਬਦ ਪਰੰਪਰਿਕ ਵੇਲਜ਼ ਸੂਪ ਕਵਲ ਕੇਇਮਰੇਜ ਲਈ ਵਰਤਿਆ ਜਾਂਦਾ ਹੈ। ਇਤਿਹਾਸਕ ਤੌਰ 'ਤੇ ਸਮੱਗਰੀ ਵੱਖੋ-ਵੱਖਰੀ ਹੋ ਸਕਦੀ ਹੈ, ਪਰ ਆਮ ਵਰਤੀ ਜਾਣ ਵਾਲੀ ਸਮੱਗਰੀ ਵਿੱਚ ਲੇਲੇ ਜਾਂ ਬੀਫ਼ ਨਾਲ ਆਲੂ, ਗਾਜਰ, ਹਰਾ ਪਿਆਜ, ਸਵੀਡਸ ਅਤੇ ਹੋਰ ਮੌਸਮੀ ਸਬਜ਼ੀਆਂ ਹੁੰਦੀਆਂ ਹਨ। ਕਵਲ ਨੂੰ ਵੇਲਜ਼ ਦੇ ਕੌਮੀ ਪਕਵਾਨ ਵਜੋਂ ਜਾਣਿਆ ਜਾਂਦਾ ਹੈ।