ਗੇਟੇ ਯੂਨੀਵਰਸਿਟੀ ਫ਼ਰਾਂਕਫ਼ੁਰਟ
From Wikipedia, the free encyclopedia
ਗੇਟੇ ਯੂਨੀਵਰਸਿਟੀ ਫ਼ਰਾਂਕਫ਼ੁਰਟ (German: Johann Wolfgang Goethe-Universität Frankfurt am Main) ਫ਼ਰਾਂਕਫ਼ੁਰਟ, ਜਰਮਨੀ ਵਿੱਚ ਸਥਿਤ ਇੱਕ ਯੂਨੀਵਰਸਿਟੀ ਹੈ। ਹ 1914 ਵਿੱਚ ਇੱਕ ਨਾਗਰਿਕਾਂ ਦੀ ਯੂਨੀਵਰਸਿਟੀ ਵਜੋਂ ਸਥਾਪਿਤ ਕੀਤੀ ਗਈ ਸੀ, ਜਿਸਦਾ ਮਤਲਬ ਹੈ ਕਿ ਇਹ ਫ੍ਰੈਂਕਫਰਟ ਦੇ ਅਮੀਰ ਅਤੇ ਸਰਗਰਮ ਉਦਾਰਵਾਦੀ ਨਾਗਰਿਕਾਂ ਦੁਆਰਾ ਸਥਾਪਤ ਅਤੇ ਵਿੱਤੀ ਸਹਾਇਤਾ ਪ੍ਰਾਪਤ ਹੈ। ਇਸਦਾ ਮੂਲ ਨਾਮ Universität Frankfurt am Main ਸੀ। 1932 ਵਿੱਚ ਯੂਨੀਵਰਸਿਟੀ ਦਾ ਨਾਮ ਫ੍ਰੈਂਕਫਰਟ ਦੇ ਸਭ ਤੋਂ ਮਸ਼ਹੂਰ ਮੂਲਵਾਸੀ ਪੁੱਤਰਾਂ ਵਿੱਚੋਂ ਇੱਕ ਕਵੀ, ਫ਼ਿਲਾਸਫ਼ਰ ਅਤੇ ਲੇਖਕ/ਨਾਟਕਕਾਰ ਯੋਹਾਨ ਵੁਲਫਗੰਗ ਫਾਨ ਗੇਟੇ ਦੇ ਸਨਮਾਨ ਵਿੱਚ ਵਧਾਇਆ ਗਿਆ ਸੀ। ਯੂਨੀਵਰਸਿਟੀ ਵਿੱਚ ਵਰਤਮਾਨ ਸਮੇਂ 46,000 ਦੇ ਕਰੀਬ ਵਿਦਿਆਰਥੀ ਹਨ, ਜਿਹਨਾਂ ਨੂੰ ਸ਼ਹਿਰ ਦੇ ਅੰਦਰ ਚਾਰ ਪ੍ਰਮੁੱਖ ਕੈਂਪਸਾਂ ਵਿੱਚ ਵੰਡਿਆ ਹੋਇਆ ਹੈ।
Johann Wolfgang Goethe-Universität Frankfurt am Main | |
ਪੁਰਾਣਾ ਨਾਮ | Königliche Universität zu Frankfurt am Main[1] |
---|---|
ਕਿਸਮ | ਪਬਲਿਕ |
ਸਥਾਪਨਾ | 18 ਅਕਤੂਬਰ 1914 (1914-10-18) |
ਬਜ਼ਟ | € 621,7 Mio. (2016)[2] |
ਚਾਂਸਲਰ | ਅਲਬਰੇਟ ਫੈਸਟਰ[3] |
ਪ੍ਰਧਾਨ | ਬਿਰਗੀਟਾ ਵੋਲਫ[4] |
ਉਪ-ਪ੍ਰਧਾਨ | ਤਾਨਜਾ ਬਰੂਲ, ਬ੍ਰਿਗੇਟ ਹਾਅਰ, ਐਰਿਕੋ ਸ਼ਲੇਫ, ਮਾਨਫ੍ਰੇਡ ਸਕੱਬਰਟ-ਜ਼ਸੀਲੇਵਕਜ਼[5] |
ਵਿੱਦਿਅਕ ਅਮਲਾ | 3,397.29 (2016)[2] |
ਪ੍ਰਬੰਧਕੀ ਅਮਲਾ | 1,895.97 (2016)[2] |
ਵਿਦਿਆਰਥੀ | 48,075 (2017)[6] |
ਅੰਡਰਗ੍ਰੈਜੂਏਟ]] | 22,066 (2017)[6] |
ਪੋਸਟ ਗ੍ਰੈਜੂਏਟ]] | 6,610 (2017)[6] |
ਡਾਕਟੋਰਲ ਵਿਦਿਆਰਥੀ | 2,220 (2017)[6] |
ਹੋਰ ਵਿਦਿਆਰਥੀ | 6,629 (ਅਧਿਆਪਕ ਸਿੱਖਿਆ) (2017)[6] |
ਪਤਾ | ਕੈਂਪਸ ਵੈਸਟੇਂਡ: , Theodor-W.-Adorno-Platz 1 ਫ਼ਰਾਂਫ਼ੁਰਟ ਆਮ ਮਾਈਨ , Hesse , 60323 , ਜਰਮਨੀ 50°7′40″N 8°40′00″E |
ਕੈਂਪਸ | multiple sites |
ਭਾਸ਼ਾ | ਜਰਮਨ |
ਵੈੱਬਸਾਈਟ | www.goethe-university-frankfurt.de |
ਯੂਨੀਵਰਸਿਟੀ ਨੇ 2014 ਵਿੱਚ ਆਪਣੀ 100 ਵੀਂ ਵਰ੍ਹੇਗੰਢ ਮਨਾਈ। ਯੂਨੀਵਰਸਿਟੀ ਦੀ ਪਹਿਲੀ ਮਹਿਲਾ ਪ੍ਰਧਾਨ, ਬੀਰਗੀਟਾ ਵਾਲਫ, ਨੂੰ 2015 ਵਿੱਚ ਆਪਣੇ ਅਹੁਦੇ ਦੀ ਸਹੁੰ ਚੁਕਾਈ ਗਈ ਸੀ।[7] 18 ਨੋਬਲ ਪੁਰਸਕਾਰ ਜੇਤੂ ਯੂਨੀਵਰਸਿਟੀ ਨਾਲ ਸੰਬੰਧਿਤ ਰਹੇ ਹਨ, ਜਿਹਨਾਂ ਵਿੱਚ ਮੈਕਸ ਵਾਨ ਲਾਉ ਅਤੇ ਮੈਕਸ ਬੋਰਨ ਵੀ ਸ਼ਾਮਲ ਹਨ। [8] ਯੂਨੀਵਰਸਿਟੀ ਉੱਘੇ ਗੋਤਫ੍ਰਿਡ ਵਿਲਹੈਲਮ ਲੇਬਨਿਜ਼ ਇਨਾਮ ਦੇ 11 ਜੇਤੂਆਂ ਨਾਲ ਵੀ ਜੁੜੀ ਹੋਈ ਹੈ।[9]