ਟੋਕੀਓ ਡਿਜ਼ਨੀਲੈਂਡ
From Wikipedia, the free encyclopedia
ਟੋਕੀਓ ਡਿਜ਼ਨੀਲੈਂਡ (東京ディズニーランド Tōkyō Dizunīrando?) ਟੋਕੀਓ ਡਿਜ਼ਨੀ ਰਿਜ਼ੋਰਟ ਦਾ 115 ਏਕੜ (47 ਹੈਕਟੇਅਰ) ਖੇਤਰ ਵਿੱਚ ਤਿਆਰ ਕੀਤਾ ਗਿਆ ਥੀਮ ਪਾਰਕ ਹੈ। ਟੋਕੀਓ ਡਿਜ਼ਨੀ ਰਿਜ਼ੋਰਟ ਦਾ ਪਤਾ ਓਰਾਯਸੁ, ਚੀਬਾ, ਜਪਾਨ, ਨਜਦੀਕ ਟੋਕੀਓ।[1] ਇਸਦਾ ਮੁੱਖ ਦਰਬਾਜਾ ਮਾਇਹਮਾ ਸਟੇਸ਼ਨ ਅਤੇ ਟੋਕੀਓ ਡਿਜ਼ਨੀਲੈਂਡ ਸਟੇਸ਼ਨ ਦੇ ਨਾਲ ਲਗਦਾ ਹੈ। ਇਹ ਪਹਿਲਾਂ ਅਜਿਹਾ ਪਾਰਕ ਸੀ ਜਿਹੜਾ ਯੂਨਾਇਟਿਡ ਸਟੇਟ ਤੋ ਬਾਹਰ ਬਣਾਇਆ ਗਿਆ ਸੀ ਜਿਸਨੂੰ 15 ਅਪ੍ਰੈਲ 1983 ਨੂੰ ਲੋਕਾਂ ਵਾਸਤੇ ਖੋਲ ਦਿੱਤਾ ਗਿਆ। ਇਸ ਪਾਰਕ ਦੀ ਉਸਾਰੀ ਦਾ ਕੰਮ ਵਾਲਟ ਡਿਜ਼ਨੀ ਇਮੇਜਨਰਿੰਗ ਨੇ ਕੀਤਾ। ਬਣਤਰ ਅਨੁਸਾਰ ਇਹ ਪਾਰਕ ਕੈਲਿਫੋਰਨੀਆ ਦੇ ਡਿਜ਼ਨੀਲੈਂਡ ਅਤੇ ਫਲੋਰਿਡਾ ਦੇ ਮੈਜਿਕ ਕਿੰਗਡਮ ਨਾਲ ਹੁਬਹੁ ਮਿਲਦਾ ਹੈ।[1] ਡਿਜ਼ਨੀਲੈਂਡ ਦੀ ਮਾਲਕ ਕੰਪਨੀ ਦੀ ਓਰੀਏਂਟਲ ਲੈਂਡ ਕੰਪਨੀ ਹੈ, ਜਿਸਨੇ ਇਸਦਾ ਲਸੰਸ ਦੀ ਵਾਲਟ ਡਿਜ਼ਨੀ ਕੰਪਨੀ ਤੋਂ ਲਿਆ ਸੀ। ਇਸ ਖੇਤਰ ਦੇ ਕੁਝ ਜਾ ਸਾਰੇ ਹਿੱਸਾ ਉਪਰ ਹੀ ਵਾਲਟ ਡਿਜ਼ਨੀ ਕੰਪਨੀ ਦੀ ਮਾਲਕੀ ਨਹੀ ਹੈ, ਟੋਕੀਓ ਡਿਜ਼ਨੀਲੈਂਡ ਅਤੇ ਇਸ ਨਾਲ ਜੁੜੇ ਪਾਰਕ, ਟੋਕੀਓ ਡਿਜ਼ਨੀਸੀ ਵਾਲਾ ਖੇਤਰ ਹੀ ਡਿਜ਼ਨੀ ਪਾਰਕ ਦਾ ਹਿੱਸਾ ਹੈ।
ਪਾਰਕ ਵਿੱਚ ਸੱਤ ਮੁੱਖ ਥਾਂਵਾਂ ਹਨ, ਵਰਲਡ ਬਜ਼ਾਰ; ਡਿਜ਼ਨੀਲੈਂਡ ਵਿੱਚ ਏਡਵੇਂਚਰਲੈਂਡ, ਵੇਸਟਰਨਲੈਂਡ, ਫੈਨਸੀਲੈਂਡ ਅਤੇ ਟੁਮੋਰੋਲੈਂਡ ਚਾਰ ਮੁੱਖ ਥਾਵਾਂ ਦੇ ਨਾਲ ਨਾਲ ਦੋ ਮਿਨੀ ਲੈਂਡ ਕ੍ਰੀਟਰ ਕੰਟ੍ਰੀ ਅਤੇ ਮਿੱਕੀਸ ਟੂਨਟਾਊਨ ਵੀ ਹਨ। ਬਹੁਤ ਸਾਰੀਆਂ ਖੇਡਾਂ ਅਤੇ ਚੰਡੋਲ ਅਮੇਰਿਕਨ ਡਿਜ਼ਨੀਲੈਂਡ ਦੀ ਹੀ ਨਕਲ ਹਨ ਜਿਹੜੇ ਡਿਜ਼ਨੀ ਫਿਲਮ ਅਤੇ ਕਾਲਪਨਿਕ ਹਨ। ਫੈਂਟੇਸੀਲੈਂਡ ਵਿੱਚ ਸ਼ਾਮਿਲ ਹਨ ਪੀਟਰ ਪਾਨ ਫਲਾਇਟ, ਸਨੋ ਵਾਇਟ ਸਕੇਰੀ ਏਡਵੇਂਚਰਸ, ਡੁਮਬੋ ਦੀ ਫਲਾਇੰਗ ਏਲਿਫ਼ੇਂਟ ਅਤੇ ਬਹੁਤ ਕੁਝ ਡਿਜ਼ਨੀ ਫਿਲਮ ਅਤੇ ਉਸਦੇ ਪਾਤਰਾਂ ਨਾਲ ਸੰਬੰਧਿਤ ਹੈ।[2] ਡਿਜ਼ਨੀਲੈਂਡ ਵਿੱਚ ਰੇਲ ਟਰਾਂਸਪੋਰਟ ਦੀ ਸੁਵਿਧਾ ਵੀ ਵਾਲਟ ਡਿਜ਼ਨੀ ਕੰਪਨੀ ਦੇ ਨਿਗਰਾਨ ਹੇਠ ਤਿਆਰ ਕੀਤੀ ਗਈ ਹੈ। ਇਸ ਪਾਰਕ ਵਿੱਚ ਭਾਰੀ ਇਕੱਠ ਨੂੰ ਅਸਾਨੀ ਨਾਲ ਠਹਿਰਾਇਆ ਜਾ ਸਕਦਾ ਹੈ [1] 2013 ਵਿੱਚ ਟੋਕੀਓ ਡਿਜ਼ਨੀਲੈਂਡ 17.2 ਮਿਲੀਅਨ ਘੁਮੰਨ ਆਏ ਲੋਕਾਂ ਨੂੰ ਠਹਿਰਾਹ ਕੇ ਵਿਸ਼ਵ ਦੀ ਦੂਜੇ ਨੰਬਰ ਦੀ ਅਜਿਹੀ ਥਾਂ ਬਣ ਗਈ ਜਿਥੇ ਏਨੀ ਵਡੀ ਗਿਣਤੀ ਵਿੱਚ ਲੋਕ ਘੁਮੰਨ ਲਈ ਆਉਂਦੇ ਹਨ। ਪਹਿਲੇ ਨੰਬਰ ਉੱਪਰ ਵਾਲਟ ਡਿਜ਼ਨੀ ਵਰਲਡ ਰਿਜ਼ੋਰਟ ਦੇ ਮੈਜਿਕ ਕਿੰਗਡਮ ਦਾ ਨਾਮ ਆਉਂਦਾ ਹੈ।[3]