ਪਰਾਂਦੀ
ਪੰਜਾਬੀ ਔਰਤਾਂ ਦੁਆਰਾ ਸਿਰ ਦੇ ਵਾਲਾਂ ਦੀ ਗੁੱਤ ਵਾਸਤੇ ਵਰਤਿਆ ਜਾਂਦਾ ਧਾਗਿਆਂ ਅਤੇ ਘੁੰਗਰੂਆਂ ਆਦਿ ਨਾਲ ਬਣਾਇਆ ਇਕ ਗਹ / From Wikipedia, the free encyclopedia
ਪਰਾਂਦੀ ਪੰਜਾਬੀ ਸੱਭਿਆਚਾਰ ਵਿੱਚ ਵਾਲਾਂ ਦਾ ਇੱਕ ਪ੍ਰਮੁੱਖ ਗਹਿਣਾ ਹੈ ਜਿਸ ਨੂੰ ਮੁੱਢ ਤੋਂ ਹੀ ਪੰਜਾਬੀ ਔਰਤਾਂ ਆਪਣੇ ਵਾਲਾਂ ਦੀ ਗੁੱਤ ਬਣਾ ਕੇ ਉਸ ਵਿੱਚ ਪਹਿਨਦੀਆਂ ਹਨ। ਇਸ ਨੂੰ ਪੰਜਾਬੀ ਵਿੱਚ "ਪਰਾਂਦਾ" ਅਤੇ "ਡੋਰੀ" ਵੀ ਕਿਹਾ ਜਾਂਦਾ ਹੈ। ਪਰਾਂਦੀ ਨੂੰ ਪੰਜਾਬੀ ਸੱਭਿਆਚਾਰ ਦੇ ਪਛਾਣ ਚਿੰਨ੍ਹ ਵਜੋਂ ਵੀ ਲਿਆ ਜਾਂਦਾ ਹੈ।
ਇਸ ਨੂੰ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। |
ਪਰਾਂਦੀ ਉੱਪਰ ਪੰਜਾਬ ਵਿੱਚ ਬੋਲੀਆਂ ਅਤੇ ਗੀਤ ਵੀ ਗਾਏ ਜਾਂਦੇ ਹਨ ਜਿਸ ਤੋਂ ਪੰਜਾਬੀ ਸੱਭਿਆਚਾਰ ਵਿੱਚ ਪਰਾਂਦੀ ਦੀ ਮਹੱਤਤਾ ਉਭਰ ਕੇ ਸਾਹਮਣੇ ਆਉਂਦੀ ਹੈ।