ਪੁਤ ਚਾਈ ਕੋ
From Wikipedia, the free encyclopedia
ਪੁਤ ਚਾਈ ਕੋ ਹਾਂਗ ਕਾਂਗ ਦਾ ਮਸ਼ਹੂਰ ਪਕਵਾਨ ਹੈ।[1] ਪੁਡਿੰਗ ਕੇਕ ਹਥੇਲੀ ਦੇ ਆਕਾਰ ਦਾ ਹੁੰਦਾ ਹੈ ਅਤੇ ਇਸਦਾ ਸਵਾਦ ਮਿੱਠਾ ਹੁੰਦਾ ਹੈ। ਇਹ ਨਰਮ ਹੁੰਦਾ ਹੈ ਪਰ ਇਹ ਪਾਂਡੇ ਦਾ ਰੂਪ ਲੇ ਲਿੰਦਾ ਹੈ।[2] ਕੇਕ ਚਿੱਟੀ ਜਾਂ ਭੂਰੇ ਰੰਡ ਦੀ ਖੰਡ ਵਿੱਚ ਕਣਕ ਸਟਾਰਚ ਜਾਂ ਮਾਵੇ ਦੇ ਨਾਲ ਬੰਦਾ ਹੈ। ਕਈ ਵਾਰ ਲਾਲ ਬੀਨ ਵੀ ਪਾ ਦਿੱਤੀ ਜਾਂਦੀ ਹੈ। ਫੇਰ ਇਸਨੂੰ ਪਾਂਡੇ ਵਿੱਚ ਕੱਦ ਲਿੱਤਾ ਜਾਂਦਾ ਹੈ ਅਤੇ ਭਾਪ ਵਿੱਚ ਬਣਾਇਆ ਜਾਂਦਾ ਹੈ। ਫੇਰ ਇਸਨੂੰ ਠੰਡਾ ਕਰਕੇ ਕਮਰੇ ਦੇ ਤਾਪਮਾਨ ਤੇ ਲੇਕੇ ਆਇਆ ਜਾਂਦਾ ਹੈ। ਪਰੰਪਰਕ ਤੌਰ ਤੇ ਇਸ ਵਿੱਚ ਸਕੀਵਰ (skewer) ਪਾਕੇ ਇਸਨੂੰ ਪਲਟ ਦਿੱਤਾ ਜਾਂਦਾ ਹੈ ਅਤੇ ਇਸੀ ਤਰਾਂ ਖਾ ਲਿੱਤਾ ਜਾਂਦਾ ਹੈ। ਪਰ ਅੱਜ-ਕੱਲ ਪਲਾਸਟਿਕ ਦੇ ਲਿਫ਼ਾਫ਼ਿਆਂ ਵਿੱਚ ਪਾਕੇ ਵੇਚਿਆ ਜਾਂਦਾ ਹੈ।