ਪੰਜਾਬ ਡਿਜੀਟਲ ਲਾਇਬ੍ਰੇਰੀ
ਪੰਜਾਬ ਦੀ ਸੱਭਿਆਚਾਰਕ ਵਿਰਾਸਤ ਨੂੰ ਡਿਜੀਟਾਈਜ਼ ਕਰਨ ਅਤੇ ਸੰਭਾਲਣ ਲਈ ਸਵੈ-ਸੇਵੀ ਸੰਸਥਾ / From Wikipedia, the free encyclopedia
ਪੰਜਾਬ ਡਿਜੀਟਲ ਲਾਇਬ੍ਰੇਰੀ (ਅੰਗਰੇਜ਼ੀ: Panjab Digital Library) ਇੱਕ ਗੈਰ ਸਰਕਾਰੀ ਸੰਸਥਾ ਹੈ ਜੋ ਪੰਜਾਬ ਦੀ ਸਭਿਆਚਾਰਕ ਵਿਰਾਸਤ ਨੂੰ ਕੰਪਿਊਟਰਾਈਜਡ (ਡਿਜੀਟਲ) ਤਰੀਕੇ ਨਾਲ ਸਾਂਭਣ ਦਾ ਕਾਰਜ 2003 ਤੋਂ ਕਰ ਰਹੀ ਹੈ। ਹੁਣ ਤੱਕ ਇਤਿਹਾਸਕ ਪਖੋਂ ਕਈ ਅਹਿਮ ਦਸਤਾਵੇਜ਼ ਡਿਜੀਟਾਈਜਡ ਕਰ ਕੇ ਆਨਲਾਈਨ ਪੇਸ਼ ਕੀਤੇ ਜਾ ਚੁਕੇ ਹਨ। ਇਸ ਸੰਸਥਾ ਦੇ ਕਾਰਜ ਖੇਤਰ ਵਿੱਚ ਮੁੱਖ ਤੌਰ ਤੇ ਸਿੱਖ ਅਤੇ ਪੰਜਾਬੀ ਸਭਿਆਚਾਰ ਸ਼ਾਮਲ ਹੈ।[1] ਇਹ ਸੰਸਥਾ ਆਨਲਾਈਨ ਰੂਪ ਵਿੱਚ 2009 ਵਿੱਚ ਨਾਨਕਸ਼ਾਹੀ ਟ੍ਰਸਟ ਦੀ ਵਿੱਤੀ ਸਹਾਇਤਾ ਨਾਲ ਸ਼ੂਰੂ ਕੀਤੀ ਗਈ ਸੀ। ਇਹ ਚੰਡੀਗੜ੍ਹ ਵਿਖੇ ਸਥਿਤ ਹੈ।[2]
ਵਿਸ਼ੇਸ਼ ਤੱਥ ਪੰਜਾਬ ਡਿਜੀਟਲ ਲਾਇਬਰੇਰੀ, ਟਿਕਾਣਾ ...
ਪੰਜਾਬ ਡਿਜੀਟਲ ਲਾਇਬਰੇਰੀ | |
---|---|
ਟਿਕਾਣਾ | ਚੰਡੀਗੜ੍ਹ, ਪੰਜਾਬ, ਭਾਰਤ |
ਕਿਸਮ | ਡਿਜੀਟਲ ਲਾਇਬ੍ਰੇਰੀ |
ਸਥਾਪਨਾ | 2003 |
ਸੰਕਲਨ | |
ਸੰਕਲਿਤ ਮਜ਼ਮੂਨ | ਖਰੜੇ, ਕਿਤਾਬਾਂ, ਤਸਵੀਰਾਂ, ਅਖ਼ਬਾਰ, ਮੈਗਜ਼ੀਨ, ਆਵਾਜ਼ ਰਿਕਾਰਡਿੰਗਾਂ, ਫੋਟੋਆਂ, ਆਦਿ |
ਆਕਾਰ | 70,000+ ਸਿਰਲੇਖ, 65 ਮਿਲੀਅਨ ਸਫ਼ੇ ਡਿਜੀਟਲ ਕੀਤੇ |
ਪਹੁੰਚ ਅਤੇ ਵਰਤੋਂ | |
ਪਹੁੰਚ ਸ਼ਰਤਾਂ | ਹਰ ਇੱਕ ਸਹੀ ਵਰਤੋਂਕਾਰ ਲਈ ਖੁੱਲਾ |
ਹੋਰ ਜਾਣਕਾਰੀ | |
ਨਿਰਦੇਸ਼ਕ | ਦਵਿੰਦਰਪਾਲ ਸਿੰਘ |
ਫੰਡਿੰਗ | ਦਾਨ |
ਵੈੱਬਸਾਈਟ | panjabdigilib |
ਬੰਦ ਕਰੋ