ਰੌਬਰਟ ਫ਼ਰੌਸਟ
From Wikipedia, the free encyclopedia
ਰੌਬਰਟ ਲੀ ਫਰੌਸਟ (26 ਮਾਰਚ 1874 – 29 ਜਨਵਰੀ 1963) ਇੱਕ ਅਮਰੀਕੀ ਕਵੀ ਸੀ। ਅਮਰੀਕਾ ਵਿੱਚ ਪ੍ਰਕਾਸ਼ਿਤ ਹੋਣ ਤੋਂ ਪਹਿਲਾਂ ਉਸ ਦਾ ਕੰਮ ਇੰਗਲੈਂਡ ਵਿੱਚ ਪ੍ਰਕਾਸ਼ਿਤ ਹੋਇਆ ਸੀ। ਦਿਹਾਤੀ ਜੀਵਨ ਦੇ ਯਥਾਰਥਕ ਕਾਵਿ-ਚਿਤਰਣ ਲਈ ਅਤੇ ਆਮ ਬੋਲਚਾਲ ਦੀ ਅਮਰੀਕੀ ਬੋਲੀ ਉੱਤੇ ਉਸ ਦੇ ਅਧਿਕਾਰ ਕਾਰਨ ਉਸ ਦੀ ਤਕੜੀ ਤਾਰੀਫ਼ ਹੋਈ।[2] ਸ਼ੁਰੂ ਵੀਹਵੀਂ ਸਦੀ ਦੇ ਨਿਊ ਇੰਗਲੈਂਡ ਦੀ ਦਿਹਾਤੀ ਜ਼ਿੰਦਗੀ ਦਾ ਉਸ ਦੀਆਂ ਲਿਖਤਾਂ ਵਿੱਚ ਵਾਰ ਵਾਰ ਜ਼ਿਕਰ ਆਉਂਦਾ ਹੈ, ਜਿਸ ਰਾਹੀਂ ਉਸਨੇ ਗੁੰਝਲਦਾਰ ਸਮਾਜਿਕ ਅਤੇ ਦਾਰਸ਼ਨਿਕ ਥੀਮਾਂ ਦਾ ਮੁਆਇਨਾ ਕੀਤਾ ਹੈ। ਵੀਹਵੀਂ ਸਦੀ ਦੇ ਮਸ਼ਹੂਰ ਅਤੇ ਪਰਖੇ ਅਤੇ ਮਾਣਮੱਤੇ ਅਮਰੀਕੀ ਕਵੀਆਂ ਵਿੱਚੋਂ ਇੱਕ,[3] ਫ਼ਰੌਸਟ ਨੂੰ ਉਸ ਦੇ ਜੀਵਨ-ਕਾਲ ਦੌਰਾਨ ਅਨੇਕ ਵਾਰ ਸਨਮਾਨਿਤ ਕੀਤਾ ਗਿਆ।
ਵਿਸ਼ੇਸ਼ ਤੱਥ ਰੌਬਰਟ ਫਰੌਸਟ, ਜਨਮ ...
ਰੌਬਰਟ ਫਰੌਸਟ | |
---|---|
ਜਨਮ | ਰੌਬਰਟ ਲੀ ਫਰੌਸਟ (1874-03-26)26 ਮਾਰਚ 1874 ਸਨ ਫ਼ਰਾਂਸਿਸਕੋ, ਕੈਲੀਫ਼ੋਰਨੀਆ, ਯੂਐਸ |
ਮੌਤ | 29 ਜਨਵਰੀ 1963(1963-01-29) (ਉਮਰ 88) ਬੋਸਟਨ, ਮੈਸੇਚਿਉਸੇਟਸ, ਯੂਐਸ |
ਕਿੱਤਾ | ਕਵੀ, ਨਾਟਕਕਾਰ |
ਪ੍ਰਮੁੱਖ ਕੰਮ | A Boy's Will,[1] North of Boston[1] |
ਦਸਤਖ਼ਤ | |
ਬੰਦ ਕਰੋ
ਰੌਬਰਟ ਫ਼ਰੌਸਟ ਭਾਰਤ ਦੇ ਪਹਿਲੇ ਪ੍ਰਧਾਨ-ਮੰਤਰੀ ਜਵਾਹਰ ਲਾਲ ਨਹਿਰੂ ਦਾ ਮਨ-ਭਾਉਂਦਾ ਕਵੀ ਸੀ ਅਤੇ ਉਸ ਕਵੀ ਦੀਆਂ ਸਖ਼ਤ ਮਿਹਨਤ ਨੂੰ ਵਡਿਆਉਣ ਵਾਲਈਆਂ ਕਾਵਿ-ਸਤਰਾਂ ਨਹਿਰੂ ਨੇ ਆਪਣੇ ਕੰਮ-ਕਾਜ਼ੀ ਮੇਜ਼ ਉੱਤੇ ਲਾਈਆਂ ਹੋਈਆਂ ਸਨ।