ਵਿਸ਼ਵ ਸੰਗੀਤ ਦਿਵਸ
ਸਾਲਾਨਾ ਸੰਗੀਤਕ ਜਸ਼ਨ / From Wikipedia, the free encyclopedia
ਸੰਗੀਤ ਦਿਵਸ, ਮੇਕ ਮਿਊਜ਼ਿਕ ਡੇ[1] ਜਾਂ ਵਿਸ਼ਵ ਸੰਗੀਤ ਦਿਵਸ[2][3][4] ਵਜੋਂ ਵੀ ਜਾਣਿਆ ਜਾਂਦਾ ਹੈ, ਇੱਕ ਸਾਲਾਨਾ ਸੰਗੀਤ ਜਸ਼ਨ ਹੈ ਜੋ 21 ਜੂਨ ਨੂੰ ਹੁੰਦਾ ਹੈ। ਸੰਗੀਤ ਦਿਵਸ 'ਤੇ, ਨਾਗਰਿਕਾਂ ਅਤੇ ਵਸਨੀਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਆਲੇ-ਦੁਆਲੇ ਜਾਂ ਜਨਤਕ ਸਥਾਨਾਂ ਅਤੇ ਪਾਰਕਾਂ ਵਿੱਚ ਸੰਗੀਤ ਵਜਾਉਣ। ਮੁਫ਼ਤ ਸੰਗੀਤ ਸਮਾਰੋਹਾਂ ਦਾ ਵੀ ਆਯੋਜਨ ਕੀਤਾ ਜਾਂਦਾ ਹੈ, ਜਿੱਥੇ ਸੰਗੀਤਕਾਰ ਮਨੋਰੰਜ਼ਨ ਲਈ ਸੁਣਦੇ ਜਾਂ ਮਾਣਦੇ ਹਨ ਨਾ ਕਿ ਭੁਗਤਾਨ ਵਾਸਤੇ।
ਵਿਸ਼ੇਸ਼ ਤੱਥ ਵਿਸ਼ਵ ਸੰਗੀਤ ਦਿਵਸ, ਕਿਸਮ ...
ਵਿਸ਼ਵ ਸੰਗੀਤ ਦਿਵਸ | |
---|---|
ਕਿਸਮ | ਵਿਸ਼ਵ ਸੰਗੀਤ |
ਤਾਰੀਖ/ਤਾਰੀਖਾਂ | 21 ਜੂਨ, ਸਾਲਾਨਾ |
ਟਿਕਾਣਾ | ਫਰਾਂਸ (originally) World (nowadays) |
ਸਰਗਰਮੀ ਦੇ ਸਾਲ | 1981–ਵਰਤਮਾਨ |
ਬਾਨੀ | ਜੈਕ ਲਾਂਗ |
ਵੈੱਬਸਾਈਟ | |
Official website |
ਬੰਦ ਕਰੋ
ਗਰਮੀਆਂ ਦੀ ਸੰਗਰਾਂਦ ਦੇ ਦਿਨ ਪਹਿਲਾ ਸਾਰਾ-ਦਿਨ ਸੰਗੀਤਕ ਜਸ਼ਨ ਜੈਕ ਲੈਂਗ ਦੁਆਰਾ ਸ਼ੁਰੂ ਕੀਤਾ ਗਿਆ ਸੀ, ਜੋ ਉਸ ਸਮੇਂ ਫਰਾਂਸ ਦੇ ਸੱਭਿਆਚਾਰ ਮੰਤਰੀ ਸਨ, ਅਤੇ ਨਾਲ ਹੀ ਮੌਰਿਸ ਫਲਿਊਰੇਟ ਦੁਆਰਾ ਵੀ; ਇਹ ੧੯੮੨ ਵਿੱਚ ਪੈਰਿਸ ਵਿੱਚ ਮਨਾਇਆ ਗਿਆ ਸੀ। ਸੰਗੀਤ ਦਿਵਸ ਬਾਅਦ ਵਿੱਚ ਦੁਨੀਆ ਭਰ ਦੇ ੧੨੦ ਦੇਸ਼ਾਂ ਵਿੱਚ ਮਨਾਇਆ ਗਿਆ।[5]