ਸਮਾਂ
From Wikipedia, the free encyclopedia
ਸਮਾਂ ਪੈਮਾਇਸ਼ੀ ਨਿਜ਼ਾਮ ਦਾ ਇੱਕ ਅੰਗ ਹੈ ਜਿਸ ਨਾਲ ਦੋ ਘਟਨਾਵਾਂ ਦੇ ਦਰਮਿਆਨ ਦਾ ਵਕਫ਼ਾ ਪਤਾ ਕੀਤਾ ਜਾਂਦਾ ਹੈ।[1][2][3][4][5][6][7] ਪੁਲਾੜ ਦੇ ਤਿੰਨ ਪਾਸਾਰਾਂ ਦੇ ਨਾਲ ਸਮਾਂ ਚੌਥਾ ਪਾਸਾਰ ਹੈ।[8] ਪ੍ਰਕਿਰਤਕ ਵਿਗਿਆਨਾਂ ਵਿੱਚ ਇਸ ਦੀ ਪਰਿਭਾਸ਼ਾ ਸਮੇਂ ਅਤੇ ਸਥਾਨ ਦੇ ਲਿਹਾਜ਼ ਨਾਲ ਇਵੇਂ ਕੀਤੀ ਜਾਂਦੀ ਹੈ: ਵਕ਼ਤ ਦਰਅਸਲ ਗ਼ੈਰ ਸਥਾਨਗਤ (nonspatial) ਅਤੇ ਕਾਲਗਤ (temporal) ਘਟਨਾਵਾਂ ਦਾ ਇੱਕ ਸਿਲਸਿਲਾ ਹੈ ਜੋ ਕਿ ਨਾਪਰਤਣਯੋਗ (irreversible) ਹੁੰਦੀਆਂ ਹਨ ਅਤੇ ਅਤੀਤ ਤੋਂ ਵਰਤਮਾਨ ਅਤੇ ਫਿਰ ਭਵਿੱਖ ਵੱਲ ਰਵਾਂ ਰਹਿੰਦੀਆਂ ਹਨ। ਧਰਮ, ਦਰਸ਼ਨ, ਅਤੇ ਵਿਗਿਆਨ, ਵਿੱਚ ਸਮਾਂ ਚਿਰਕਾਲ ਤੋਂ ਪ੍ਰਮੁੱਖ ਵਿਸ਼ਾ ਰਿਹਾ ਹੈ ਪਰ ਚੱਕਰਦਾਰ ਪਰਿਭਾਸ਼ਾ ਤੋਂ ਅਲੱਗ ਸਾਰੇ ਖੇਤਰਾਂ ਵਿੱਚ ਢੁੱਕਦੀ ਸਮੇਂ ਦੀ ਹੋਰ ਪਰਿਭਾਸ਼ਾ ਵਿਦਵਾਨਾਂ ਦੀ ਪਕੜ ਵਿੱਚ ਪੀਡੀ ਤਰ੍ਹਾਂ ਨਹੀਂ ਆਉਂਦੀ।[5][6][7][9][10][11] ਫਿਰ ਵੀ, ਵਪਾਰ-ਕਾਰੋਬਾਰ, ਉਦਯੋਗ, ਖੇਡ, ਵਿਗਿਆਨ, ਅਤੇ ਪ੍ਰਦਰਸ਼ਨ ਕਲਾਵਾਂ ਵਰਗੇ ਵੱਖ ਵੱਖ ਖੇਤਰਾਂ ਨੇ ਆਪੋ-ਆਪਣੀਆਂ ਮਾਪ ਪ੍ਰਣਾਲੀਆਂ ਵਿੱਚ ਸਮੇਂ ਦੀ ਕੋਈ ਨਾ ਕੋਈ ਧਰਨਾ ਸ਼ਾਮਿਲ ਕਰ ਰੱਖੀ ਹੈ।[12][13][14]