ਸਲੀਬੀ ਜੰਗਾਂ
From Wikipedia, the free encyclopedia
ਸਨ ੧੦੯੫ ਤੋਂ ੧੨੯੧ ਤੱਕ ਫ਼ਲਸਤੀਨ ਤੇ ਖ਼ਾਸ ਕਰ ਕੇ ਬੀਤ ਅਲ ਮੁਕੱਦਸ ਤੇ ਈਸਾਈ ਕਬਜ਼ਾ ਬਹਾਲ਼ ਕਰਨ ਲਈ ਯੂਰਪ ਦੇ ਈਸਾਈਆਂ ਨੇ ਕਈ ਜੰਗਾਂ ਲੜੀਆਂ ਜਿਨ੍ਹਾਂ ਨੂੰ ਤਰੀਖ਼ ਚ ਸਲੀਬੀ ਜੰਗਾਂ ਕਿਹਾ ਜਾਂਦਾ ਹੈ। ਇਹ ਜੰਗਾਂ ਫ਼ਲਸਤੀਨ ਤੇ ਸ਼ਾਮ ਦੇ ਇਲਾਕਿਆਂ ਚ ਸਲੀਬ ਦੇ ਨਾਂ ਤੇ ਲੜੀਆਂ ਗਈਆਂ। ਸਲੀਬੀ ਜੰਗਾਂ ਦਾ ਇਹ ਸਿਲਸਿਲਾ ਲੰਮੇ ਅਰਸੇ ਤੱਕ ਜਾਰੀ ਰਿਹਾ ਤੇ ਇਸ ਦੌਰਾਨ 9 ਵੱਡੀਆਂ ਜੰਗਾਂ ਲੜੀਆਂ ਗਈਆਂ, ਜਿਨ੍ਹਾਂ ਚ ਲੱਖਾਂ ਇਨਸਾਨਾਂ ਦਾ ਕਤਲ ਹੋਇਆ। ਫ਼ਲਸਤੀਨ ਤੇ ਬੀਤ ਅਲ ਮੁਕੱਦਸ ਦਾ ਸ਼ਹਿਰ ਹਜ਼ਰਤ ਉਮਰ ਦੇ ਜ਼ਮਾਨੇ ਵਿੱਚ ਹੀ ਫ਼ਤਿਹ ਹੋ ਚੁੱਕਿਆ ਸੀ। ਇਹ ਸਰਜ਼ਮੀਨ ਮੁਸਲਮਾਨਾਂ ਦੇ ਕਬਜ਼ੇ ਚ ਰਹੀ ਤੇ ਈਸਾਈਆਂ ਨੇ ਲੰਮੇ ਅਰਸੇ ਤੱਕ ਇਸ ਇਲਾਕੇ ਤੇ ਅਪਣਾ ਦਾਹਵਾ ਨਹੀਂ ਕੀਤਾ। 11ਵੀਂ ਸਦੀ ਦੇ ਆਖ਼ਿਰ ਚ ਸਲਜੋਕੀਆਂ (ਸਲਜੋਕ ਸਲਤਨਤ ਤੇ ਸਲਤਨਤ ਰੂਮ ਦੇ ਸਲਜੋਕੀ) ਦੇ ਜ਼ਵਾਲ ਦੇ ਸਮੇਂ ਅਚਾਨਕ ਇਨ੍ਹਾਂ ਦੇ ਦਿਲ ਚ ਬੀਤ ਅਲ ਮੁਕੱਦਸ ਫ਼ਤਿਹ ਕਰਨ ਦਾ ਖ਼ਿਆਲ ਪੈਦਾ ਹੋਇਆ। ਇਨ੍ਹਾਂ ਜੰਗਾਂ ਚ ਤੰਗ ਨਜ਼ਰੀ, ਤਾਅਸੁਬ, ਬਦ ਇਖ਼ਲਾਕੀ ਤੇ ਸਫਾਕੀ ਦਾ ਜਿਹੜਾ ਮੁਜ਼ਾਹਰਾ ਅਹਿਲ ਯੂਰਪ ਨੇ ਕੀਤਾ, ਉਹ ਉਨ੍ਹਾਂ ਦੇ ਮੱਥੇ ਤੇ ਸ਼ਰਮਨਾਕ ਦਾਗ਼ ਹੈ।
ਇਹ ਸਫ਼ਾ ਵਿਕੀਪੀਡੀਆ ਲੇਖ ਦੇ ਅੰਦਾਜ਼ ਵਿਚ ਨਹੀਂ ਲਿਖਿਆ ਗਿਆ। ਹੋਰ ਚਰਚਾ ਲਈ ਇਸਦਾ ਗੱਲ-ਬਾਤ ਸਫ਼ਾ ਵੇਖਿਆ ਜਾ ਸਕਦਾ ਹੈ।
ਮਿਹਰਬਾਨੀ ਕਰਕੇ ਇਸਨੂੰ ਵਿਕੀਪੀਡੀਆ ਅੰਦਾਜ਼ ਵਿਚ ਲਿਖੋ ਅਤੇ ਮਸਲਾ ਹੱਲ ਹੋਣ ਤੱਕ ਇਹ ਅਰਧ-ਸੂਚਨਾ ਨਾ ਹਟਾਓ। |