ਸਾਇਨਾ ਨੇਹਵਾਲ
From Wikipedia, the free encyclopedia
ਸਾਇਨਾ ਨੇਹਵਾਲ (ਜਨਮ 17 ਮਾਰਚ 1990) ਅੱਜ ਵਿਸ਼ਵ ਦੀ ਅੱਵਲ ਨੰਬਰ ਦੀ ਬੈਡਮਿੰਟਨ ਖਿਡਾਰਨ ਹੈ।[3][4] ਬੈਡਮਿੰਟਨ ਓਲੰਪਿਕ ਵਿੱਚ ਇਹ ਰੈਂਕਿੰਗ ਹਾਸਲ ਕਰਨ ਵਾਲੀ ਉਹ ਪਹਿਲੀ ਭਾਰਤੀ ਖਿਡਾਰਨ ਹੈ।
ਵਿਸ਼ੇਸ਼ ਤੱਥ ਸਾਇਨਾ ਨੇਹਵਾਲ, ਨਿੱਜੀ ਜਾਣਕਾਰੀ ...
ਸਾਇਨਾ ਨੇਹਵਾਲ | |||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਨਿੱਜੀ ਜਾਣਕਾਰੀ | |||||||||||||||||||||||||||||||||
ਦੇਸ਼ | ਭਾਰਤ | ||||||||||||||||||||||||||||||||
ਰਿਹਾਇਸ਼ | ਹੈਦਰਾਬਾਦ, ਆਂਧਰ ਪ੍ਰਦੇਸ਼ | ||||||||||||||||||||||||||||||||
ਕੱਦ | 5 ਫੁੱਟ 5 ਇੰਚ | ||||||||||||||||||||||||||||||||
ਭਾਰ | 60 ਕਿਲੋ | ||||||||||||||||||||||||||||||||
Handedness | ਸੱਜਾ | ||||||||||||||||||||||||||||||||
ਕੋਚ | ਪੁੱਲੇਲਾ ਗੋਪੀਚੰਦ ਅਤੀਕ ਜੋਹਾਰੀ | ||||||||||||||||||||||||||||||||
ਮਹਿਲਾ ਸਿੰਗਲਜ਼ | |||||||||||||||||||||||||||||||||
ਕਰੀਅਰ ਟਾਈਟਲ | 2009, ਇੰਡੋਨੇਸ਼ੀਆ ਸੁਪਰ ਸੀਰੀਜ਼ 2010 ਸਿੰਗਾਪੁਰ ਸੁਪਰ ਸੀਰੀਜ਼ 2010 ਇੰਡੋਨੇਸ਼ੀਆ ਸੁਪਰ ਸੀਰੀਜ਼ 2010 ਹਾਂਗਕਾਂਗ ਸੁਪਰ ਸੀਰੀਜ਼ ਚੀਨੀ ਤਾਈਪੇ ਓਪਨ 2010 ਇੰਡੀਆ ਓਪਨ, ਗ੍ਰਾਂ ਪ੍ਰੀ ਗੋਲਡ ਸਵਿਸ ਓਪਨ, 2010 ਸਵਿਸ ਓਪਨ, 2011 ਸਵਿਸ ਓਪਨ,2012 2012, ਇੰਡੋਨੇਸ਼ੀਆ ਸੁਪਰ ਸੀਰੀਜ਼ ਪ੍ਰੀਮੀਅਰ 2012 ਗਰਮੀਆਂ ਦੀਆਂ ਓਲੰਪਿਕ 2012 ਡੈਨਮਾਰਕ ਸੁਪਰ ਸੀਰੀਜ਼ ਪ੍ਰੀਮੀਅਰ | ||||||||||||||||||||||||||||||||
ਉੱਚਤਮ ਦਰਜਾਬੰਦੀ | 2[1] (2 ਦਸੰਬਰ 2010) | ||||||||||||||||||||||||||||||||
ਮੌਜੂਦਾ ਦਰਜਾਬੰਦੀ | 2[2] (14 ਮਾਰਚ 2013) | ||||||||||||||||||||||||||||||||
ਮੈਡਲ ਰਿਕਾਰਡ
| |||||||||||||||||||||||||||||||||
ਬੀਡਬਲਿਊਐੱਫ ਪ੍ਰੋਫ਼ਾਈਲ |
ਬੰਦ ਕਰੋ
ਸਾਇਨਾ ਦਾ ਜਨਮ 17 ਮਾਰਚ 1990 ਨੂੰ ਹਿਸਾਰ (ਹਰਿਆਣਾ) 'ਚ ਹੋਇਆ ਅਤੇ ਉਸ ਦਾ ਬਚਪਨ ਹੈਦਰਾਬਾਦ 'ਚ ਬੀਤਿਆ। ਵਿਸ਼ਵ ਦੀ ਉਤਮ ਬੈਡਮਿੰਟਨ ਖਿਡਾਰਨ ਸਾਇਨਾ ਸਿਰਫ਼ 20 ਸਾਲ ਦੀ ਉਮਰ 'ਚ ਬੈਡਮਿੰਟਨ ਦੇ ਖੇਤਰ 'ਚ ਉਸ ਮੁਕਾਮ 'ਤੇ ਪਹੁੰਚ ਚੁੱਕੀ ਹੈ, ਜਿਥੇ ਪਹੁੰਚਣ ਦਾ ਸੁਪਨਾ ਵੇਖਣਾ ਵੀ ਅਰਥ ਰੱਖਦਾ ਹੈ। ਵਿਗਿਆਨਕ ਪਿਤਾ ਡਾ. ਹਰਵੀਰ ਸਿੰਘ ਨੇ ਬੈਡਮਿੰਟਨ 'ਚ ਆਪਣੀ ਧੀ ਦੀ ਰੁਚੀ ਵੇਖਦੇ ਹੋਏ ਹੈਦਰਾਬਾਦ 'ਚ ਹੀ ਕੋਚ ਨਾਨੀ ਪ੍ਰਸਾਦ ਤੋਂ ਕੋਚਿੰਗ ਦਿਵਾਉਣੀ ਸ਼ੁਰੂ ਕਰ ਦਿੱਤੀ। 2003 ਦੇ ਬਾਅਦ ਸਾਇਨਾ ਦੀ ਕਿਸਮਤ ਜਾਗ ਉਠੀ ਅਤੇ ਉਸ ਦੀ ਮਿਹਨਤ ਤੋਂ ਉਸ ਦੇ ਕੈਰੀਅਰ ਨੂੰ ਜਿਵੇਂ ਸਫ਼ਲਤਾ ਦੇ ਖੰਭ ਲੱਗ ਗਏ।