ਹਾਦੀਸੇ
From Wikipedia, the free encyclopedia
ਹਾਦੀਸੇ ਅਸਿਕਗੋਜ਼ (ਜਨਮ 22 ਅਕਤੂਬਰ 1985)[1] ਇੱਕ ਤੁਰਕੀ-ਬੈਲਜੀਅਨ ਗਾਇਕਾ, ਗੀਤ ਲੇਖਿਕਾ, ਨਚਾਰ, ਅਤੇ ਟੈਲੀਵਿਜ਼ਨ ਸ਼ਖਸ਼ੀਅਤ ਹੈ। ਬੈਲਜੀਅਮ ਦੀ ਜੰਮ-ਪਲ ਹਾਦੀਸੇ ਦਾ ਪਰਿਵਾਰ ਲੇਜ਼ਿਨ-ਕੁਮਕ ਮੂਲ ਦਾ ਹੈ ਜੋ ਸਿਵਾਸ, ਤੁਰਕੀ ਵਿੱਚ ਰਹਿੰਦਾ ਸੀ। 2003 ਵਿੱਚ, ਉਸਨੇ ਬੈਲਜੀਅਨ ਦੇ ਗਾਉਣ ਮੁਕਾਬਲੇ ਸ਼ੋਅ ਆਇਡਲ 2003 ਵਿੱਚ ਹਿੱਸਾ ਲਿਆ, ਪਰ 2005 ਵਿੱਚ ਆਪਣੀ ਪਹਿਲੀ ਐਲਬਮ ਸਵੈਟ ਰਿਲੀਜ਼ ਹੋਣ ਤੋਂ ਬਾਅਦ ਪ੍ਰਸਿੱਧੀ ਪ੍ਰਾਪਤ ਹੋਈ। ਇਸ ਐਲਬਮ ਨੇ 5 ਸਿੰਗਲਜ਼ ਪੈਦਾ ਕੀਤੇ ਅਤੇ ਇੱਕ ਟੀਐਫਐਫ ਪੁਰਸਕਾਰ (ਬੈਲਜੀਅਮ) ਅਤੇ "ਅਲਤਿਨ ਕੇਲੇਬੈਕ" ਪੁਰਸਕਾਰ (ਤੁਰਕੀ) ਦੋਵੇ ਪ੍ਰਾਪਤ ਕੀਤੇ। ਹਾਦੀਸੇ ਨੇ ਸਵੈ-ਨਾਮ ਵਾਲੀ ਐਲਬਮ ਹਾਦੀਸੇ (2008) ਨਾਲ ਬੈਲਜੀਅਮ ਅਤੇ ਤੁਰਕੀ ਦੋਹਾਂ ਵਿੱਚ ਆਪਣਾ ਸਫਲ ਕਰੀਅਰ ਸਥਾਪਿਤ ਕੀਤਾ ਅਤੇ ਕਾਇਮ ਰੱਖਿਆ। ਅੰਗਰੇਜ਼ੀ ਅਤੇ ਤੁਰਕੀ ਗਾਣਿਆਂ ਵਾਲੀ ਐਲਬਮ ਵਿੱਚ ਇੱਕ ਗੀਤ "ਡੇਲੀ ਓਗਲਾਨ" ਤੁਰਕੀ ਵਿੱਚ ਨੰਬਰ ਇੱਕ ਹਿੱਟ ਗੀਤ ਬਣ ਗਿਆ।
ਹਾਦੀਸੇ | |
---|---|
ਜਨਮ | ਹਾਦੀਸੇ ਅਸਿਕਗੋਜ਼ (1985-10-22) 22 ਅਕਤੂਬਰ 1985 (ਉਮਰ 38) ਮੋਲ, ਬੈਲਜੀਅਮ |
ਰਾਸ਼ਟਰੀਅਤਾ |
|
ਪੇਸ਼ਾ |
|
ਸੰਗੀਤਕ ਕਰੀਅਰ | |
ਵੰਨਗੀ(ਆਂ) |
|
ਸਾਲ ਸਰਗਰਮ | 2003–ਹੁਣ ਤੱਕ |
ਵੈੱਬਸਾਈਟ | hadise |
2009 ਵਿੱਚ ਹਾਦੀਸੇ ਨੇ "ਡਮ ਟੇਕ ਟੇਕ" ਗੀਤ ਨਾਲ ਯੂਰੋਵਿਸਨ ਗਾਣੇ ਮੁਕਾਬਲੇ ਵਿੱਚ ਤੁਰਕੀ ਦੀ ਨੁਮਾਇੰਦਗੀ ਕੀਤੀ।[2] ਇਸ ਗੀਤ ਨੇ ਕੁੱਲ 177 ਅੰਕ ਪ੍ਰਾਪਤ ਕੀਤੇ ਜਿਸ ਨਾਲ ਮੁਕਾਬਲੇ ਦੇ ਆਖਰੀ ਗੇੜ ਵਿੱਚ ਤੁਰਕੀਦਾ ਚੌਥਾ ਸਥਾਨ ਰਿਹਾ।[3] "ਡਮ ਟੇਕ ਟੇਕ" ਨੇ ਬੈਲਜੀਅਮ ਵਿੱਚ ਆਪਣਾ ਪਹਿਲਾ ਨੰਬਰ ਹਾਸਲ ਕੀਤਾ ਅਤੇ ਇਸਤੋਂ ਬਾਅਦ ਹਾਦੀਸੇ ਨੂੰ ਫਾਸਟ ਲਾਈਫ, (2009) ਅਤੇ ਕਹਰਾਮਨ (2009) ਐਲਬਮਾਂ ਰਿਲੀਜ਼ ਕੀਤੀਆਂ।ਕਹਰਮਾਨ ਦਾ ਸਿੰਗਲ "ਈਵਲੇਨਮਲੀਯੀਜ" ਟੂਰਕ ਦੇ ਸਿਖਰ ਤੇ 20 ਸਿਖਰਲੇ ਗੀਤਾਂ ਵਿੱਚੋਂ ਇੱਕ ਸੀ। ਇਸ ਤੋਂ ਬਾਅਦ ਉਸਨੇ 'ਆਸ਼ਕ ਕਾਸ ਬੇਦੇਨ ਗੀਅਰ'? (2011) ਅਤੇ 'ਤਵਸੀ' (2014) ਦੇ ਰਿਲੀਜ਼ ਨਾਲ ਤੁਰਕੀ ਵਿਖੇ ਆਪਣੇ ਕਰੀਅਰ 'ਤੇ ਧਿਆਨ ਕੇਂਦਰਿਤ ਕੀਤਾ।
ਹਾਦੀਸੇ ਆਪਣੀਆਂ ਸੰਗੀਤਿਕ ਪ੍ਰਾਪਤੀਆਂ ਤੋਂ ਇਲਾਵਾ ਦਿ ਐਕਸ ਫੈਕਟਰ ਦਾ ਬੈਲਜੀਅਨ ਵਰਜਨ ਵੀ ਪੇਸ਼ ਕੀਤਾ[4] ਅਤੇ 2011 ਤੋਂ ਓ ਸੇਸ ਟੂਰਕੀਆ (ਦਿ ਵਾਇਸ ਦਾ ਤੁਰਕੀ ਸੰਸਕਰਣ) 'ਤੇ ਜੱਜ ਰਹੀ ਹੈ[5]