ਅਨਸਰਟਨਟੀ ਪ੍ਰਿੰਸੀਪਲ
From Wikipedia, the free encyclopedia
ਅਨਿਸ਼ਚਿਤਤਾ ਸਿਧਾਂਤ (Uncertainty principle) ਵਰਨਰ ਆਈਜਨਬਰਗ ਨੇ ਕਵਾਂਟਮ ਯੰਤਰਿਕੀ ਦੇ ਵਿਆਪਕ ਨਿਯਮਾਂ ਰਾਹੀਂ 1927 ਈ. ਵਿੱਚ ਦਿੱਤਾ ਸੀ। ਇਸ ਸਿਧਾਂਤ ਦੇ ਅਨੁਸਾਰ ਕਿਸੇ ਗਤੀਮਾਨ ਕਣ ਦੀ ਸਥਿਤੀ () ਅਤੇ ਸੰਵੇਗ () ਨੂੰ ਇਕੱਠੇ ਇੱਕਦਮ ਠੀਕ - ਠੀਕ ਨਹੀਂ ਮਾਪਿਆ ਜਾ ਸਕਦਾ। ਜੇਕਰ ਇੱਕ ਰਾਸ਼ੀ ਜਿਆਦਾ ਸ਼ੁੱਧਤਾ ਨਾਲ ਮਿਣੀ ਜਾਵੇਗੀ ਤਾਂ ਦੂਜੀ ਦੇ ਪਲੜੇ ਵਿੱਚ ਓਨੀ ਹੀ ਅਸ਼ੁੱਧਤਾ ਵੱਧ ਜਾਵੇਗੀ, ਚਾਹੇ ਇਸਨੂੰ ਮਾਪਣ ਵਿੱਚ ਕਿੰਨੀ ਵੀ ਕੁਸ਼ਲਤਾ ਕਿਉਂ ਨਾ ਵਰਤੀ ਜਾਵੇ। ਇਸ ਰਾਸ਼ੀਆਂ ਦੀਆਂ ਅਸ਼ੁੱਧੀਆਂ ਦਾ ਗੁਣਨਫਲ ਪਲਾਂਕ ਸਥਿਰ-ਅੰਕ (ħ) ਤੋਂ ਘੱਟ ਨਹੀਂ ਹੋ ਸਕਦਾ।[1]
- ਜਿਥੇ ħ ਪਲਾਂਕ ਸਥਿਰ-ਅੰਕ ਹੈ1
ਅਨਿਸ਼ਚਿਤਿਤਾ ਕੁਆਂਟਮ ਮਕੈਨਿਕਸ ਦੀ ਪਹਿਚਾਣ ਦੇ ਚਿੰਨਾਂ ਵਿੱਚੋਂ ਇੱਕ ਹੈ, ਪਰ ਹਮੇਸ਼ਾ ਇਹ ਨਹੀਂ ਹੁੰਦਾ ਕਿ ਕਿਸੇ ਪ੍ਰਯੋਗ ਦਾ ਨਤੀਜਾ ਅਨਿਸ਼ਚਿਤ ਰਹੇ। ਜੇਕਰ ਕੋਈ ਸਿਸਟਮ ਕਿਸੇ ਔਬਜ਼ਰਵੇਬਲ ਦੀ ਆਈਗਨ ਅਵਸਥਾ ਵਿੱਚ ਹੋਵੇ, ਤਾਂ ਓਸ ਔਬਜ਼ਰਵੇਬਲ ਨੂੰ ਨਾਪਣ ਦੇ ਨਤੀਜੇ ਬਾਰੇ ਕੋਈ ਅਨਸਰਟਨਟੀ (ਅਨਿਸ਼ਚਿਤਿਤਾ) ਨਹੀਂ ਰਹਿ ਜਾਂਦੀ। ਪਰ ਅਵਸਥਾ ਭਾਵੇਂ ਕੋਈ ਵੀ ਹੋਵੇ, ਕੁੱਝ ਔਬਜ਼ਰਵੇਬਲਾਂ ਬਾਰੇ ਹਮੇਸ਼ਾ ਹੀ ਅਨਿਸ਼ਚਿਤਿਤਾ ਬਣੀ ਰਹਿੰਦੀ ਹੈ। ਜੇਕਰ ਅਵਸਥਾ ਕਿਸੇ ਹਰਮਿਸ਼ੀਅਨ ਔਬਜ਼ਰਵੇਬਲ –ਜਿਵੇਂ A ਦਾ ਕੋਈ ਆਈਗਨਵੈਕਟਰ ਹੋਵੇ, ਤਾਂ ਇਹ ਹੋਰ ਕਿਸੇ ਅਜਿਹੇ ਓਪਰੇਟਰਾਂ ਦਾ ਇੱਕ ਆਈਗਨਵੈਕਟਰ ਨਹੀਂ ਹੋਵੇਗੀ ਜੋ A ਨਾਲ ਵਟਾਂਦਰਾ ਸਬੰਧ ਨਹੀਂ ਰੱਖਦੇ ਹੋਣਗੇ। ਇਸ ਤਰ੍ਹਾਂ, ਇੱਕ ਕਨੂੰਨ ਦੀ ਤਰਾਂ, ਜੇਕਰ A ਅਤੇ B ਵਟਾਂਦਰਾ ਸਬੰਧ ਨਾ ਰੱਖਦੇ ਹੋਣ, ਫੇਰ ਜੇਕਰ ਦੋਹਾਂ ਵਿੱਚ ਨਹੀਂ, ਤਾਂ ਘੱਟੋ-ਘੱਟ ਇੱਕ ਜਾਂ ਦੂਜੇ ਵਿੱਚ ਅਨਿਸ਼ਚਿਤਿਤਾ ਜਰੂਰ ਹੋਵੇਗੀ।
ਇਸ ਆਪਸੀ ਅਨਸਰਟਨਟੀ ਜਾਂ ਅਨਿਸ਼ਚਿਤਿਤਾ ਦੀ ਪ੍ਰਸਿੱਧ ਉਦਾਹਰਣ ਹੇਜ਼ਨਬਰਗ ਅਨਸਰਟਨਟੀ ਪ੍ਰਿੰਸੀਪਲ ਹੈ, ਜੋ ਆਪਣੇ ਮੂਲ ਰੂਪ ਵਿੱਚ ਕਿਸੇ ਕਣ ਦੀ ਪੁਜੀਸ਼ਨ ਅਤੇ ਸੰਵੇਗ (ਮੋਮੈਂਟਮ) ਨਾਲ ਸਬੰਧ ਰੱਖਦਾ ਹੈ। ਪਰ ਹੇਜ਼ਨਬਰਗ ਦੇ ਵਿਚਾਰ ਇੱਕ ਕਿਤੇ ਜਿਆਦਾ ਸਰਵ ਸਧਾਰਨ ਸਿਧਾਂਤ ਤੱਕ ਫੈਲਾਏ ਜਾ ਸਕਦੇ ਹਨ। ਜੋ ਕਿਸੇ ਵੀ ਅਜਿਹੇ ਦੋ ਔਬਜ਼ਰਵੇਬਲਾਂ ਤੇ ਲਾਗੂ ਹੁੰਦਾ ਹੈ ਜੋ ਆਪਸ ਵਿੱਚ ਕਮਿਊਟ ਨਹੀਂ ਕਰਦੇ (ਵਟਾਂਦਰਾ ਸਬੰਧ ਨਹੀਂ ਰੱਖਦੇ)। ਕਿਸੇ ਸਪਿੱਨ ਦੇ ਦੋ ਕੰਪੋਨੈਂਟ ਇੱਕ ਅਜਿਹੀ ਹੀ ਉਦਾਹਰਨ ਹੋਵੇਗੀ।