ਟਵੰਟੀ-20 ਅੰਤਰਰਾਸ਼ਟਰੀ
ਕ੍ਰਿਕੇਟ ਖੇਡ ਦਾ ਇੱਕ ਰੂਪ / From Wikipedia, the free encyclopedia
ਇਹ ਲੇਖ ਮਰਦ ਟਵੰਟੀ-20 ਅੰਤਰਰਾਸ਼ਟਰੀ ਬਾਰੇ ਹੈ। ਔਰਤਾਂ ਦੇ ਐਡੀਸ਼ਨ ਲਈ, ਦੇਖੋ ਔਰਤਾਂ ਟਵੰਟੀ 20 ਅੰਤਰਰਾਸ਼ਟਰੀ।
ਇੱਕ ਟਵੰਟੀ-20 ਅੰਤਰਰਾਸ਼ਟਰੀ (ਟੀ20) ਕ੍ਰਿਕਟ ਦਾ ਇੱਕ ਰੂਪ ਹੈ, ਅੰਤਰਰਾਸ਼ਟਰੀ ਕ੍ਰਿਕਟ ਸਭਾ (ਆਈ.ਸੀ.ਸੀ.) ਦੇ ਮੁੱਖ ਮੈਂਬਰਾਂ ਵਿੱਚ 2 ਟੀਮਾਂ ਦੇ ਵਿੱਚ ਖੇਡਿਆ ਜਾਂਦਾ ਹੈ, ਜਿਸ ਵਿੱਚ ਹਰੇਕ ਟੀਮ 20 ਓਵਰਾਂ ਦਾ ਸਾਹਮਣਾ ਕਰਦੀ ਹੈ। ਇਹ ਖੇਡ ਟੀ20 ਕ੍ਰਿਕਟ ਦੇ ਨਿਯਮਾਂ ਅਨੁਸਾਰ ਹੀ ਖੇਡੀ ਜਾਂਦੀ ਹੈ।
ਪਹਿਲਾ ਟਵੰਟੀ-20 ਮੁਕਾਬਲਾ 17 ਫ਼ਰਵਰੀ 2005 ਨੂੰ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਈਡਨ ਪਾਰਕ, ਆਕਲੈਂਡ ਵਿੱਚ ਖੇਡਿਆ ਗਿਆ ਸੀ। ਇਸ ਮੈਚ ਵਿੱਚ ਆਸਟਰੇਲੀਆ ਨੇ ਨਿਊਜ਼ੀਲੈਂਡ ਨੂੰ 44 ਦੌੜਾਂ ਨਾਲ ਹਰਾਇਆ ਸੀ। ਆਈ.ਸੀ.ਸੀ. ਨੇ ਕ੍ਰਿਕਟ ਦੇ ਸਭ ਤੋਂ ਛੋਟੇ ਰੂਪ ਲਈ ਅੰਤਰਰਾਸ਼ਟਰੀ ਦਰਜਾਬੰਦੀ (Rankings) 24 ਅਕਤੂਬਰ, 2011 ਨੂੰ ਜਾਰੀ ਕੀਤੀ ਸੀ, ਜਿਸ ਵਿੱਚ ਇੰਗਲੈਂਡ ਦੀ ਟੀਮ ਪਹਿਲੇ ਸਥਾਨ ਤੇ ਸੀ।[1]