ਅਮਾਲ ਕਲੂਨੀ
From Wikipedia, the free encyclopedia
ਅਮਾਲ ਕਲੂਨੀ (ਅਲਾਮੁਦੀਨ ਅਰਬੀ أمل علم الدين ਜਨਮ 3 ਫਰਵਰੀ 1978)[1] ਡੌਟੀ ਸਟ੍ਰੀਟ ਚੈਂਬਰਜ਼ ਵਿਖੇ ਇੱਕ ਲਿਬਨਾਨੀ-ਬਰਤਾਨਵੀ ਬੈਰਿਸਟਰ ਹੈ, ਜੋ ਅੰਤਰਰਾਸ਼ਟਰੀ ਕਾਨੂੰਨ ਅਤੇ ਮਨੁੱਖੀ ਅਧਿਕਾਰਾਂ ਵਿੱਚ ਮੁਹਾਰਤ ਰੱਖਦੀ ਹੈ।[2] ਉਸ ਦੇ ਗਾਹਕਾਂ ਵਿੱਚ ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਵੀ ਸ਼ਾਮਲ ਹਨ, ਜੋ ਸਪੁਰਦਗੀ ਵਿਰੁੱਧ ਲੜਦੇ ਹਨ।[3] ਉਸਨੇ ਯੂਕਰੇਨ ਦੇ ਸਾਬਕਾ ਪ੍ਰਧਾਨ ਮੰਤਰੀ, ਯੂਲਿਆ ਟੇਮਸੰਕੋ ਅਤੇ ਮਿਸਰੀ-ਕੈਨੇਡੀਆਈ ਪੱਤਰਕਾਰ ਮੁਹੰਮਦ ਫਾਹਮੀ ਦੀ ਨੁਮਾਇੰਦਗੀ ਵੀ ਕੀਤੀ ਹੈ। ਉਹ ਅਮਰੀਕੀ ਅਦਾਕਾਰ ਜਾਰਜ ਕਲੂਨੀ ਨਾਲ ਵਿਆਹੀ ਹੋਈ ਹੈ।[1]