ਏ. ਪੀ. ਜੇ. ਅਬਦੁਲ ਕਲਾਮ
2002 ਤੋਂ 2007 ਤੱਕ ਭਾਰਤ ਦੇ ਰਾਸ਼ਟਰਪਤੀ / From Wikipedia, the free encyclopedia
ਅਵੁਰ ਪਕੀਰ ਜੈਨੁਲਾਬਦੀਨ ਅਬਦੁਲ ਕਲਾਮ ਭਾਰਤ ਰਤਨ (15 ਅਕਤੂਬਰ 1931 – 27 ਜੁਲਾਈ 2015) ਇੱਕ ਭਾਰਤੀ ਵਿਗਿਆਨੀ ਸਨ, ਜਿਨ੍ਹਾ ਨੇ ਭਾਰਤ ਦੇ 11ਵੇਂ ਰਾਸ਼ਟਰਪਤੀ ਵਜੋ ਸੇਵਾ ਨਿਭਾਈ। ਅਬਦੁੱਲ ਕਲਾਮ ਭਾਰਤ ਦੇ ਪਹਿਲੇ ਗੈਰ-ਸਿਆਸੀ ਰਾਸ਼ਟਰਪਤੀ ਸਨ, ਜਿਨ੍ਹਾਂ ਨੂੰ ਤਕਨਾਲੋਜੀ ਅਤੇ ਵਿਗਿਆਨ ਵਿੱਚ ਉਨ੍ਹਾਂ ਦੇ ਵਿਸ਼ੇਸ਼ ਯੋਗਦਾਨ ਕਾਰਨ ਇਹ ਅਹੁਦਾ ਮਿਲਿਆ ਸੀ। ਉਹ ਇੱਕ ਇੰਜੀਨੀਅਰ ਅਤੇ ਵਿਗਿਆਨੀ ਸਨ। ਰਾਸ਼ਟਰਪਤੀ ਬਣਨ ਤੋਂ ਬਾਅਦ ਕਲਾਮ ਜੀ ਸਾਰੇ ਦੇਸ਼ ਵਾਸੀਆਂ ਦੀਆਂ ਨਜ਼ਰਾਂ ਵਿੱਚ ਬਹੁਤ ਹੀ ਸਤਿਕਾਰਤ ਅਤੇ ਨਿਪੁੰਨ ਵਿਅਕਤੀ ਰਹੇ ਹਨ। ਉਹਨਾਂ ਨੂੰ ਲੋਕ ਦਿ ਮਿਜ਼ਾਇਲ ਮੈਨ ਆਫ ਇੰਡੀਆ ਅਤੇ ਪੀਪਲਜ਼ ਪ੍ਰੇਜੀਡੇਂਟ ਵੀ ਕਹਿੰਦੇ ਹਨ ।ਕਲਾਮ ਜੀ ਨੇ ਲਗਭਗ ਚਾਰ ਦਹਾਕਿਆਂ ਤੱਕ ਇੱਕ ਵਿਗਿਆਨੀ ਵਜੋਂ ਕੰਮ ਕੀਤਾ ਹੈ, ਉਹ ਕਈ ਵੱਕਾਰੀ ਸੰਸਥਾਵਾਂ ਦੇ ਪ੍ਰਸ਼ਾਸਕ ਵੀ ਰਹੇ ਹਨ।[1] ਭਾਰਤ ਨੂੰ ਪ੍ਰਮਾਣੂ ਸ਼ਕਤੀ ਦੇਸ਼ ਬਣਾਉਣ ਵਿੱਚ ਉਹਨਾਂ ਦਾ ਇੱਕ ਮਹੱਤਵਪੂਰਨ ਯੋਗਦਾਨ ਹੈ।
ਵਿਸ਼ੇਸ਼ ਤੱਥ ਏ. ਪੀ. ਜੇ. ਅਬਦੁਲ ਕਲਾਮ, 11ਵਾਂ ਭਾਰਤ ਦਾ ਰਾਸ਼ਟਰਪਤੀ ...
ਏ. ਪੀ. ਜੇ. ਅਬਦੁਲ ਕਲਾਮ | |
---|---|
11ਵਾਂ ਭਾਰਤ ਦਾ ਰਾਸ਼ਟਰਪਤੀ | |
ਦਫ਼ਤਰ ਵਿੱਚ 25 ਜੁਲਾਈ 2002 – 25 ਜੁਲਾਈ 2007 | |
ਪ੍ਰਧਾਨ ਮੰਤਰੀ | ਅਟਲ ਬਿਹਾਰੀ ਬਾਜਪਾਈ ਮਨਮੋਹਨ ਸਿੰਘ |
ਉਪ ਰਾਸ਼ਟਰਪਤੀ | ਕ੍ਰਿਸ਼ਨ ਕਾਂਤ ਭੈਰੋਂ ਸਿੰਘ ਸ਼ੇਖਾਵਤ |
ਤੋਂ ਪਹਿਲਾਂ | ਕੇ. ਆਰ. ਨਾਰਾਇਣਨ |
ਤੋਂ ਬਾਅਦ | ਪ੍ਰਤਿਭਾ ਪਾਟਿਲ |
ਨਿੱਜੀ ਜਾਣਕਾਰੀ | |
ਜਨਮ | ਅਵੁਲ ਪਕੀਰ ਜੈਨੁਲਾਬਦੀਨ ਅਬਦੁਲ ਕਲਾਮ (1931-10-15)15 ਅਕਤੂਬਰ 1931 ਰਾਮੇਸ਼ਵਰਮ, ਮਦਰਾਸ ਪ੍ਰੈਜ਼ੀਡੈਂਸੀ, ਬਰਤਾਨਵੀ ਭਾਰਤ (ਹੁਣ ਤਮਿਲ ਨਾਡੂ, ਭਾਰਤ) |
ਮੌਤ | 27 ਜੁਲਾਈ 2015(2015-07-27) (ਉਮਰ 83) ਸ਼ਿਲਾਂਗ, ਮੇਘਾਲਿਆ, ਭਾਰਤ |
ਸਿਆਸੀ ਪਾਰਟੀ | ਆਜਾਦ |
ਅਲਮਾ ਮਾਤਰ |
|
ਪੇਸ਼ਾ |
|
ਦਸਤਖ਼ਤ | |
ਵੈੱਬਸਾਈਟ | ਅਧਿਕਾਰਤ ਵੈੱਬਸਾਈਟ |
ਬੰਦ ਕਰੋ