ਬੰਗਾਲੀ ਭਾਸ਼ਾ
ਬੰਗਲਾਦੇਸ਼ ਅਤੇ ਭਾਰਤ ਵਿੱਚ ਬੋਲੀ / From Wikipedia, the free encyclopedia
ਬੰਗਾਲੀ ਭਾਸ਼ਾ ਜਾਂ ਬਾਂਗਲਾ ਭਾਸ਼ਾ (বাংলা ਬਾਙਲਾ [ˈbaŋla] ( ਸੁਣੋ)) ਬੰਗਲਾਦੇਸ਼ ਅਤੇ ਭਾਰਤ ਦੇ ਪੱਛਮੀ ਬੰਗਾਲ ਅਤੇ ਉੱਤਰ-ਪੂਰਬੀ ਭਾਰਤ ਦੇ ਤ੍ਰਿਪੁਰਾ ਅਤੇ ਅਸਮ ਰਾਜਾਂ ਦੇ ਕੁਝ ਪ੍ਰਾਂਤਾਂ ਵਿੱਚ ਬੋਲੀ ਜਾਣ ਵਾਲੀ ਇੱਕ ਪ੍ਰਮੁੱਖ ਭਾਸ਼ਾ ਹੈ। ਭਾਸ਼ਾਈ ਪਰਿਵਾਰ ਦੀ ਨਜ਼ਰ ਵਿੱਚ ਇਹ ਹਿੰਦ-ਯੂਰਪੀ ਭਾਸ਼ਾ ਪਰਿਵਾਰ ਦੀ ਮੈਂਬਰ ਹੈ। ਇਸ ਪਰਿਵਾਰ ਦੀਆਂ ਹੋਰ ਪ੍ਰਮੁੱਖ ਭਾਸ਼ਾਵਾਂ ਪੰਜਾਬੀ, ਹਿੰਦੀ, ਨੇਪਾਲੀ, ਗੁਜਰਾਤੀ, ਅਸਮੀਆ, ਉੜੀਆ, ਮੈਥਲੀ ਆਦਿ ਭਾਸ਼ਾਵਾਂ ਹਨ। ਬਾਂਗਲਾ ਬੋਲਣ ਵਾਲਿਆਂ ਦੀ ਗਿਣਤੀ ਲਗਭਗ 23 ਕਰੋੜ ਹੈ ਅਤੇ ਇਹ ਸੰਸਾਰ ਦੀ ਛੇਵੀਂ ਸਭ ਤੋਂ ਵੱਡੀ ਭਾਸ਼ਾ ਹੈ।[2][3] ਇਸ ਨੂੰ ਬੋਲਣ ਵਾਲੇ ਬੰਗਲਾਦੇਸ਼ ਅਤੇ ਭਾਰਤ ਦੇ ਇਲਾਵਾ ਸੰਸਾਰ ਦੇ ਬਹੁਤ ਸਾਰੇ ਹੋਰ ਦੇਸ਼ਾਂ ਵਿੱਚ ਵੀ ਫੈਲੇ ਹਨ।
ਵਿਸ਼ੇਸ਼ ਤੱਥ ਬੰਗਾਲੀ, ਜੱਦੀ ਬੁਲਾਰੇ ...
ਬੰਗਾਲੀ | |
---|---|
বাংলা ਬਾਙਲਾ | |
ਜੱਦੀ ਬੁਲਾਰੇ | ਬੰਗਲਾਦੇਸ਼, ਭਾਰਤ (ਪੱਛਮੀ ਬੰਗਾਲ); ਮਹੱਤਵਪੂਰਨ ਭਾਈਚਾਰੇ ਸੰਯੁਕਤ ਰਾਜਸ਼ਾਹੀ, ਸੰਯੁਕਤ ਰਾਜ ਅਮਰੀਕਾ, ਪਾਕਿਸਤਾਨ, ਸਾਊਦੀ ਅਰਬ, ਮਲੇਸ਼ੀਆ, ਸਿਏਰਾ ਲਿਓਨ, ਸਿੰਗਾਪੁਰ, ਸੰਯੁਕਤ ਅਰਬ ਅਮੀਰਾਤ, ਆਸਟਰੇਲੀਆ, ਮਿਆਂਮਾਰ, ਕੈਨੇਡਾ ਵਿੱਚ |
Native speakers | 20.5 ਕਰੋੜ[1] |
ਹਿੰਦ-ਯੂਰਪੀ
| |
ਲਿਖਤੀ ਪ੍ਰਬੰਧ | ਬੰਗਾਲੀ ਲਿਪੀ |
ਅਧਿਕਾਰਤ ਸਥਿਤੀ | |
ਵਿੱਚ ਸਰਕਾਰੀ ਭਾਸ਼ਾ | ਬੰਗਲਾਦੇਸ਼, ਭਾਰਤ (ਪੱਛਮੀ ਬੰਗਾਲ, ਤ੍ਰਿਪੁਰਾ ਅਤੇ ਬਰਾਕ ਘਾਟੀ) (ਦੱਖਣੀ ਅਸਾਮ ਦੇ ਜ਼ਿਲ੍ਹੇ- ਕਾਸ਼ੜ, ਕਰਿਮਗੰਜ਼ ਅਤੇ ਹਲਾਕਾਂਡੀ) |
ਰੈਗੂਲੇਟਰ | ਬੰਗਲਾ ਅਕਾਦਮੀ (ਬੰਗਲਾਦੇਸ਼) ਪੱਛਮੀ ਬੰਗਾਲ ਬੰਗਲਾ ਅਕਾਦਮੀ (ਪੱਛਮੀ ਬੰਗਾਲ) |
ਭਾਸ਼ਾ ਦਾ ਕੋਡ | |
ਆਈ.ਐਸ.ਓ 639-1 | bn |
ਆਈ.ਐਸ.ਓ 639-2 | ben |
ਆਈ.ਐਸ.ਓ 639-3 | ben |
ਭਾਸ਼ਾਈਗੋਲਾ |
|
ਬੰਗਾਲੀ ਬੋਲਣ ਵਾਲਾ ਖੇਤਰ |
ਬੰਦ ਕਰੋ