ਮੰਗੋਲੀਆ
From Wikipedia, the free encyclopedia
ਮੰਗੋਲੀਆ (English: /mɒŋˈɡoʊliə/ ( ਸੁਣੋ); ਮੰਗੋਲੀ: ᠮᠤᠩᠭᠤᠯ
ᠤᠯᠤᠰ ਮੰਗੋਲ ਲਿਪੀ ਵਿੱਚ ਮੰਗੋਲ ਉਲੁਸ) ਪੂਰਬੀ ਏਸ਼ੀਆ ਵਿੱਚ ਇੱਕ ਖ਼ੁਦਮੁਖ਼ਤਿਆਰ ਤੇ ਬੰਦ-ਹੱਦ ਵਾਲਾ ਦੇਸ਼ ਹੈ। ਇਸ ਦੀ ਉੱਤਰੀ ਸਰਹੱਦ ਰੂਸ ਤੇ ਦੱਖਣੀ ਸਰਹੱਦ ਚੀਨ ਨਾਲ ਲੱਗਦੀ ਹੈ। ਹਾਲਾਂਕਿ ਮੰਗੋਲੀਆ ਦੀ ਹੱਦ ਕਜ਼ਾਖਿਸਤਾਨ ਨਾਲ ਨਹੀਂ ਲੱਗਦੀ ਪਰ ਇਸ ਦੀ ਸਭ ਤੋਂ ਪੱਛਮੀ ਨੋਕ ਕਜ਼ਾਖਿਸਤਾਨ ਦੇ ਪੂਰਬੀ ਸਿਰੇ ਤੋਂ ਸਿਰਫ਼ 36.76 ਕਿ.ਮੀ. (22.84 ਮੀਲ) ਦੂਰ ਹੈ।
ਮੰਗੋਲੀਆ Монгол Улс | |||||
---|---|---|---|---|---|
| |||||
ਐਨਥਮ:
| |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਉਲਾਨ ਬਾਟੋਰ[a] | ||||
ਅਧਿਕਾਰਤ ਭਾਸ਼ਾਵਾਂ | ਮੰਗੋਲੀ | ||||
ਟਕਸਾਲੀ ਲਿਪੀਆਂ | ਮੰਗੋਲੀ ਸਿਰੀਲੀਕ ਮੰਗੋਲੀ ਲਿਪੀ[1] | ||||
ਨਸਲੀ ਸਮੂਹ (2010) | |||||
ਧਰਮ | ਬੁੱਧ ਧਰਮ (53%) ਸ਼ੇਮਣੀ ਧਰਮ (4%) ਇਸਲਾਮ (3%)[2] | ||||
ਵਸਨੀਕੀ ਨਾਮ | |||||
ਸਰਕਾਰ | ਏਕਾਤਮਕ ਅਰਧ-ਰਾਸ਼ਟਰਪਤੀ ਗਣਤੰਤਰ[3][4][5] | ||||
• ਰਾਸ਼ਟਰਪਤੀ | ਸਾਹੀਆਗੀਨ ਇਲਬਿਗਦੁਰਜ | ||||
• ਪ੍ਰਧਾਨ ਮੰਤਰੀ | ਜਾਰਗੁਲਤਲਜਨ ਅਰਡੇਨੇਬਾਟ | ||||
ਵਿਧਾਨਪਾਲਿਕਾ | ਸਟੇਟ ਗਰੇਟ ਖ਼ੁਰਾਲ | ||||
ਨਿਰਮਾਣ | |||||
• ਜੋਨਗੂ ਸਾਮਰਾਜ | 209 BC ਵਿੱਚ ਬਣਿਆ | ||||
1206 ਵਿੱਚ ਬਣਿਆ | |||||
29 ਦਸੰਬਰ 1911 | |||||
• Mongolian People's Republic established | 26 ਨਵੰਬਰ 1924 | ||||
• ਮੌਜੂਦਾ ਸੰਵਿਧਾਨ | 13 ਫ਼ਰਵਰੀ 1992 | ||||
ਖੇਤਰ | |||||
• ਕੁੱਲ | 1,566,000 km2 (605,000 sq mi) (18ਵਾਂ) | ||||
• ਜਲ (%) | 0.43[6] | ||||
ਆਬਾਦੀ | |||||
• 2016 ਅਨੁਮਾਨ | 3,081,677[7] (134ਵਾਂ) | ||||
• ਘਣਤਾ | 1.97[8]/km2 (5.1/sq mi) (238ਵਾਂ) | ||||
ਜੀਡੀਪੀ (ਪੀਪੀਪੀ) | 2015 ਅਨੁਮਾਨ | ||||
• ਕੁੱਲ | $36.6 ਅਰਬ (36.6 ਬਿਲੀਅਨ) | ||||
• ਪ੍ਰਤੀ ਵਿਅਕਤੀ | $11,024 | ||||
ਜੀਡੀਪੀ (ਨਾਮਾਤਰ) | 2015 ਅਨੁਮਾਨ | ||||
• ਕੁੱਲ | $12.5 ਅਰਬ (12.5 ਬਿਲੀਅਨ) | ||||
• ਪ੍ਰਤੀ ਵਿਅਕਤੀ | $4,353 | ||||
ਗਿਨੀ (2011) | 36.5[9] ਮੱਧਮ | ||||
ਐੱਚਡੀਆਈ (2014) | 0.727[10] ਉੱਚ · 90th | ||||
ਮੁਦਰਾ | Tögrög (MNT) | ||||
ਸਮਾਂ ਖੇਤਰ | UTC+7/+8[11] | ||||
UTC+8/+9[12] | |||||
ਮਿਤੀ ਫਾਰਮੈਟ | yyyy.mm.dd (CE) | ||||
ਡਰਾਈਵਿੰਗ ਸਾਈਡ | right | ||||
ਕਾਲਿੰਗ ਕੋਡ | +976 | ||||
ਆਈਐਸਓ 3166 ਕੋਡ | MN | ||||
ਇੰਟਰਨੈੱਟ ਟੀਐਲਡੀ | .mn, .мон | ||||
ਮੰਗੋਲੀਆ ਦਾ ਕੁੱਲ ਖੇਤਰਫ਼ਲ 1,564,116 ਵਰਗ ਕਿ.ਮੀ. (603,909 ਵਰਗ ਮੀਲ) ਹੈ। ਖੇਤਰਫ਼ਲ ਪੱਖੋਂ ਇਹ ਦੇਸ਼ 18ਵੀਂ ਥਾਂ 'ਤੇ ਹੈ। ਇਸ ਦੇਸ ਦੀ ਆਬਾਦੀ 30 ਲੱਖ (3 ਮਿਲੀਅਨ) ਦੇ ਕਰੀਬ ਹੈ ਤੇ ਇੱਥੋਂ ਦੀ ਆਬਾਦੀ ਘਣਤਾ ਬਹੁਤ ਘੱਟ ਹੈ। ਬੰਦ-ਹੱਦ ਵਾਲਾ ਇਹ ਵਿਸ਼ਵ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਇਸ ਦੇਸ਼ ਵਿੱਚ ਖੇਤੀਯੋਗ ਭੂਮੀ ਬਹੁਤ ਘੱਟ ਹੈ ਅਤੇ ਜ਼ਿਆਦਾਤਰ ਖੇਤਰ ਘਾਹ ਦੇ ਮੈਦਾਨਾਂ ਨੇ ਢਕਿਆ ਹੋਇਆ ਹੈ। ਇਸਦੇ ਉੱਤਰ ਤੇ ਪੱਛਮੀ ਹਿੱਸੇ ਵੱਲ ਪਹਾੜ ਹਨ ਅਤੇ ਦੱਖਣੀ ਹਿੱਸੇ ਵੱਲ ਗੋਬੀ ਮਾਰੂਥਲ ਸਥਿੱਤ ਹੈ। ਇੱਥੋਂ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਉਲਾਨ ਬਾਟੋਰ ਹੈ ਜਿੱਥੇ ਕਿ ਦੇਸ਼ ਦੀ ਤਕਰੀਬਨ 45% ਅਬਾਦੀ ਵਸਦੀ ਹੈ।
ਇੱਥੋਂ ਦੀ 30% ਜਨਸੰਖਿਆ ਵਣਜਾਰਿਆਂ ਜਾਂ ਅਰਧ-ਵਣਜਾਰਿਆਂ ਦੀ ਹੈ। ਹਾਲੇ ਵੀ ਘੋੜੇ ਰੱਖਣ ਦਾ ਰਿਵਾਜ ਇਸ ਦੇਸ਼ ਦਾ ਅਟੁੱਟ ਹਿੱਸਾ ਹੈ। ਇੱਥੋਂ ਦੀ ਵਧੇਰੇ ਜਨਸੰਖਿਆ ਬੁੱਧ ਧਰਮ ਦੀ ਪਾਲਣਾ ਕਰਦੀ ਹੈ। ਦੂਜਾ ਵੱਡਾ ਭਾਗ ਨਾਸਤਿਕ ਜਨਸੰਖਿਆ ਦਾ ਹੈ। ਕਜ਼ਾਖ਼ਾਂ ਸਹਿਤ ਇਸਲਾਮ ਵੀ ਇਸ ਦੇਸ਼ ਦਾ ਪ੍ਰਮੁੱਖ ਧਰਮ ਹੈ। ਇੱਥੋਂ ਦੇ ਜ਼ਿਆਦਾਤਰ ਵਾਸੀ ਮੰਗੋਲ ਜਾਤ ਦੇ ਹਨ। ਇਹਨਾਂ ਤੋਂ ਇਲਾਵਾ ਕਜ਼ਾਖ਼, ਤੁਵਾਨ ਤੇ ਹੋਰ ਘੱਟ ਗਿਣਤੀ ਲੋਕ ਵੀ ਇੱਥੇ ਰਹਿੰਦੇ ਹਨ। ਵਧੇਰੇ ਲੋਕ ਪੱਛਮੀ ਹਿੱਸੇ 'ਚ ਵੱਸਦੇ ਹਨ। ਮੰਗੋਲੀਆ 1997 ਵਿੱਚ ਵਿਸ਼ਵ ਵਪਾਰ ਸੰਸਥਾ ਨਾਲ ਜੁੜਿਆ ਅਤੇ ਖੇਤਰੀ ਆਰਥਿਕ ਤੇ ਵਪਾਰਕ ਸਮੂਹਾਂ ਵਿੱਚ ਆਪਣੀ ਭਾਗੀਦਾਰੀ ਵਧਾਉਣ ਵੱਲ ਧਿਆਨ ਦੇ ਰਿਹਾ ਹੈ।
ਉਹ ਖੇਤਰ, ਜਿਸਨੂੰ ਅੱਜ ਮੰਗੋਲੀਆ ਦਾ ਨਾਂਅ ਨਾਲ ਜਾਣਿਆ ਜਾਂਦਾ ਹੈ, 'ਤੇ ਵੱਖ-ਵੱਖ ਵਣਜਾਰੇ ਸਾਮਰਾਜਾਂ ਨੇ ਸ਼ਾਸਨ ਕੀਤਾ ਹੈ ਜਿਸ ਵਿੱਚ ਸ਼ਿਓਂਗਨੂ, ਸ਼ਿਆਨਬੇਈ, ਰੋਰਨ, ਤੁਰਕੀ ਖਾਗਾਨੇਤ ਅਤੇ ਹੋਰ ਬਾਕੀ ਸ਼ਾਮਿਲ ਹਨ। 1206 ਵਿੱਚ ਚੰਗੇਜ਼ ਖ਼ਾਨ ਨੇ ਮੰਗੋਲ ਸਾਮਰਾਜ ਦੀ ਨੀਂਹ ਰੱਖੀ ਜੇ ਕਿ ਇਤਿਹਾਸ ਦਾ ਸਭ ਤੋਂ ਵੱਡਾ ਸਾਮਰਾਜ ਹੋਇਆ। ਉਸਦੇ ਪੜਪੋਤੇ ਕੁਬਲਈ ਖ਼ਾਨ ਨੇ ਚੀਨ 'ਤੇ ਜਿੱਤ ਪ੍ਰਾਪਤ ਕਰਕੇ ਯੁਆਨ ਰਾਜਵੰਸ਼ ਦੀ ਸਥਾਪਨਾ ਕੀਤੀ। ਯੁਆਨ ਰਾਜਵੰਸ਼ ਦੇ ਪਤਨ ਤੋਂ ਬਾਅਦ ਮੰਗੋਲ ਮੰਗੋਲੀਆ ਵੱਲ ਪਿੱਛੇ ਹਟ ਗਏ ਤੇ ਫਿਰ ਘਰੇਲੂ ਜੰਗ ਸ਼ੁਰੂ ਹੋ ਗਈ ਪਰ ਡਾਇਨ ਖ਼ਾਨ ਤੇ ਤੂਮਨ ਜ਼ਸਾਗਤ ਖ਼ਾਨ ਦਾ ਰਾਜਕਾਲ ਇਹਨਾਂ ਝਗੜਿਆਂ ਤੋਂ ਬਚਿਆ ਰਿਹਾ।
16ਵੀਂ ਸਦੀ ਵਿੱਚ ਤਿੱਬਤੀ ਬੁੱਧ ਧਰਮ ਨੇ ਮੰਗੋਲੀਆ ਵਿੱਚ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਜਿਸਨੂੰ ਅੱਗੇ ਤੋਰਦਿਆਂ ਮਾਂਛੂਆਂ ਨੇ ਕਿੰਗ ਸਾਮਰਾਜ ਦੀ ਸਥਾਪਨਾ ਕਰਕੇ 17ਵੀਂ ਸਦੀ ਤੱਕ ਪੂਰੇ ਦੇਸ਼ ਤੱਕ ਇਸਦਾ ਪ੍ਰਸਾਰ ਕੀਤਾ। 19ਵੀਂ ਸਦੀ ਦੀ ਸ਼ੁਰੂਆਤ ਤੱਕ ਮੰਗੋਲੀਆ ਦੀ ਜਨਸੰਖਿਆ ਦੇ ਜਵਾਨਾਂ ਦਾ ਇੱਕ-ਤਿਹਾਈ ਹਿੱਸਾ ਬੋਧੀ ਭਿਕਸ਼ੂ ਬਣ ਗਿਆ ਸੀ। 1911 ਵਿੱਚ ਕਿੰਗ ਸਾਮਰਾਜ ਦੇ ਪਤਨ ਤੋਂ ਬਾਅਦ ਮੰਗੋਲੀਆ ਨੇ ਕਿੰਗ ਸਾਮਰਾਜ ਤੋਂ ਆਪਣੀ ਸੁਤੰਤਰਤਾ ਘੋਸ਼ਿਤ ਕਰ ਦਿੱਤੀ ਤੇ 1921 ਵਿੱਚ ਚੀਨ ਗਣਰਾਜ ਤੋਂ ਅਸਲ ਵਿੱਚ ਅਜ਼ਾਦੀ ਪ੍ਰਾਪਤ ਕੀਤੀ। ਥੋੜ੍ਹੇ ਸਮੇਂ ਬਾਅਦ ਦੇਸ਼ ਸੋਵੀਅਤ ਯੂਨੀਅਨ ਦੇ ਕਾਬੂ ਹੇਠ ਆ ਗਿਆ ਜਿਸਨੇ ਕਿ ਇਸਦੀ ਚੀਨ ਕੋਲੋਂ ਅਜ਼ਾਦੀ ਲਈ ਮਦਦ ਕੀਤੀ ਸੀ। 1924 ਵਿੱਚ ਮੰਗੋਲੀਆਈ ਲੋਕਤੰਤਰੀ ਗਣਰਾਜ ਨੂੰ ਸੋਵੀਅਤ ਸੈਟਲਾਈਟ ਰਾਜ ਘੋਸ਼ਿਤ ਕੀਤਾ ਗਿਆ। 1989 ਦੇ ਕਮਿਊਨਿਸਟ-ਵਿਰੋਧੀ ਇਨਕਲਾਬ ਤੋਂ ਬਾਅਦ ਮੰਗੋਲੀਆ ਨੇ 1990 ਦੇ ਸ਼ੁਰੂਆਤ ਵਿੱਚ ਆਪਣਾ ਸ਼ਾਂਤੀਪੂਰਵਕ ਜਮਹੂਰੀ ਇਨਕਲਾਬ ਲਿਆਂਦਾ। ਇਸ ਤਰ੍ਹਾਂ ਮੰਗੋਲੀਆ ਵਿੱਚ ਬਹੁ-ਪਾਰਟੀ ਪ੍ਰਣਾਲੀ ਦੀ ਸ਼ੁਰੂਆਤ ਹੋਈ, 1992 ਵਿੱਚ ਨਵੇਂ ਸੰਵਿਧਾਨ ਦਾ ਨਿਰਮਾਣ ਹੋਇਆ ਅਤੇ ਅਰਥਚਾਰੇ ਵਿੱਚ ਬਦਲਾਅ ਹੋਣਾ ਸ਼ੁਰੂ ਹੋ ਗਿਆ।