ਸਲਵਾਦੋਰ ਅਲੀਐਂਦੇ
From Wikipedia, the free encyclopedia
ਸਾਲਵਾਦੋਰ ਗਿਲਰਮੋ ਅਲੀਐਂਦੇ ਗੌਸੈਨਸ (/ɑːˈjɛndeɪ/;[1] ਸਪੇਨੀ ਉਚਾਰਨ: [salβaˈðoɾ ɡiˈʎermo aˈʎende ˈɣosens]; 26 ਜੂਨ 1908 – 11 ਸਤੰਬਰ 1973) ਇੱਕ ਚਿਲੀ ਦਾ ਡਾਕਟਰ ਅਤੇ ਸਿਆਸਤਦਾਨ ਸੀ, ਜਿਸਨੂੰ ਪਹਿਲੇ ਅਜਿਹੇ ਮਾਰਕਸਵਾਦੀ ਦੇ ਤੌਰ ਤੇ ਜਾਣਿਆ ਜਾਂਦਾ ਹੈ ਇੱਕ ਲਾਤੀਨੀ ਅਮਰੀਕੀ ਦੇਸ਼ ਵਿੱਚ ਖੋਲ੍ਹੀਆਂ ਚੋਣਾਂ ਵਿੱਚ ਜਿੱਤ ਕੇ ਦੇਸ਼ ਦਾ ਪ੍ਰਧਾਨ ਬਣਿਆ ਸੀ।[2]
ਸਲਵਾਦੋਰ ਅਲੀਐਂਦੇ | |
---|---|
30th ਚਿਲੇ ਦਾ ਪ੍ਰਧਾਨ | |
ਦਫ਼ਤਰ ਵਿੱਚ 3 ਨਵੰਬਰ 1970 – 11 ਸਤੰਬਰ 1973 | |
ਤੋਂ ਪਹਿਲਾਂ | ਐਡੁਆਰਡੋ ਫਰੇਈ ਮੌਂਟਾਲਵਾ |
ਤੋਂ ਬਾਅਦ | ਔਸਟੋ ਪੀਨੋਕਸ਼ੇ |
56 ਵਾਂ ਚਿਲੀ ਦੀ ਸੈਨੇਟ ਦਾ ਪ੍ਰਧਾਨ | |
ਦਫ਼ਤਰ ਵਿੱਚ 27 ਦਸੰਬਰ 1966 – 15 ਮਈ 1969 | |
ਤੋਂ ਪਹਿਲਾਂ | Tਓਮਸ ਰੇਅਜ਼ ਵਿਕੁੰਨਾ |
ਤੋਂ ਬਾਅਦ | ਤੋਮਾਸ ਪਾਬਲੋ ਅਲੋਰਜ਼ਾ |
ਸਿਹਤ ਅਤੇ ਸਮਾਜਿਕ ਕਲਿਆਣ ਮੰਤਰੀ | |
ਦਫ਼ਤਰ ਵਿੱਚ 28 ਅਗਸਤ 1938 – 2 ਅਪਰੈਲ 1942 | |
ਰਾਸ਼ਟਰਪਤੀ | ਆਰਟੂਰੋ ਅਲੇਸੈਂਡਰੀ ਪਾਲਮਾ ਪੇਡਰੋ ਅਗੇਈਰ ਸੇਰੇਡਾ |
ਤੋਂ ਪਹਿਲਾਂ | ਮਿਗੂਏਲ ਐਚੇਬਰਨੇ ਰੀਓਲ |
ਤੋਂ ਬਾਅਦ | ਐਡੁਆਰਡੋ ਐਸਕੂਡਰ |
ਨਿੱਜੀ ਜਾਣਕਾਰੀ | |
ਜਨਮ | ਸੈਲਵੇਡਾਰ ਗਿਲੇਰਮੋ ਅਲੀਐਂਦੇ ਗੌਸੇਨਸ (1908-06-26)26 ਜੂਨ 1908 ਸੈਂਟੀਆਗੋ, ਚਿਲੀ |
ਮੌਤ | 11 ਸਤੰਬਰ 1973(1973-09-11) (ਉਮਰ 65) ਸੈਂਟੀਆਗੋ, ਚਿਲੀ |
ਕਬਰਿਸਤਾਨ | ਸੈਂਟੀਆਗੋ ਦਾ ਜਨਰਲ ਕਬਰਸਤਾਨ |
ਕੌਮੀਅਤ | ਚਿਲੀਅਨ |
ਸਿਆਸੀ ਪਾਰਟੀ | ਚਿਲੀ ਦੀ ਸੋਸ਼ਲਿਸਟ ਪਾਰਟੀ (ਚਿਲੀਅਨ ਸੋਸ਼ਲਿਸਟ) |
ਜੀਵਨ ਸਾਥੀ |
ਹੌਰਟੇਨਸੀਆ ਬੂਸੀ (ਵਿ. 1940) |
ਬੱਚੇ | ਬੀਟਰਿਜ਼ ਅਲੀਐਂਦੇ (1943–1977) ਕਾਰਮੇਨ ਪਾਜ਼ ਅਲੀਐਂਦੇ (ਜਨਮ 1944) ਇਸਾਬੇਲ ਅਲੀਐਂਦੇ (ਜਨਮ 1945) |
ਰਿਸ਼ਤੇਦਾਰ | ਅਲੀਐਂਦੇ ਪਰਿਵਾਰ |
ਅਲਮਾ ਮਾਤਰ | ਚਿਲੇ ਯੂਨੀਵਰਸਿਟੀ |
ਪੇਸ਼ਾ | ਮੈਡੀਕਲ ਡਾਕਟਰ ਸਿਵਲ ਸਰਵੈਂਟ |
ਦਸਤਖ਼ਤ | |
ਵੈੱਬਸਾਈਟ | Salvador Allende Foundation |
ਚਿਲੀਅਨ ਰਾਜਨੀਤਕ ਜੀਵਨ ਵਿੱਚ ਅਲੀਐਂਦੇ ਦੀ ਸ਼ਮੂਲੀਅਤ ਕਰੀਬ ਚਾਲੀ ਸਾਲਾਂ ਦੇ ਅਰਸੇ ਵਿੱਚ ਫੈਲੀ ਹੋਈ ਸੀ। ਸੋਸ਼ਲਿਸਟ ਪਾਰਟੀ ਦਾ ਮੈਂਬਰ ਹੋਣ ਦੇ ਨਾਤੇ ਉਹ ਇੱਕ ਸੈਨੇਟਰ, ਡਿਪਟੀ ਅਤੇ ਕੈਬਨਿਟ ਮੰਤਰੀ ਰਹਿ ਚੁੱਕਾ ਸੀ। ਉਹ 1952, 1958 ਅਤੇ 1964 ਦੀਆਂ ਚੋਣਾਂ ਵਿੱਚ ਪ੍ਰਧਾਨਗੀ ਦੀਆਂ ਚੋਣਾਂ ਲਈ ਉਮੀਦਵਾਰ ਸੀ ਪਰ ਅਸਫਲ ਰਿਹਾ ਸੀ। 1970 ਵਿੱਚ, ਉਸ ਨੇ ਇੱਕ ਤਿੰਨ ਧਿਰੀ ਕਾਂਟੇ ਦੀ ਟੱਕਰ ਵਿੱਚ ਪ੍ਰਧਾਨਗੀ ਜਿੱਤ ਲਈ ਸੀ। ਉਹ ਕਾਂਗਰਸ ਦੁਆਰਾ ਜੇਤੂ ਕਰਾਰ ਦਿੱਤਾ ਗਿਆ ਸੀ ਕਿਉਂਕਿ ਕੋਈ ਵੀ ਉਮੀਦਵਾਰ ਬਹੁਮਤ ਹਾਸਲ ਨਹੀਂ ਕਰ ਸਕਿਆ ਸੀ।
ਪ੍ਰਧਾਨ ਹੋਣ ਦੇ ਨਾਤੇ, ਅਲੀਐਂਦੇ ਨੇ ਉਦਯੋਗਾਂ ਦੇ ਰਾਸ਼ਟਰੀਕਰਨ ਦੀ ਨੀਤੀ ਅਪਣਾਈ; ਇਨ੍ਹਾਂ ਅਤੇ ਹੋਰ ਕਾਰਕਾਂ ਕਰਕੇ, ਉਹਨਾਂ ਦੇ ਅਤੇ ਚਿਲੀ ਸਰਕਾਰ ਦੀਆਂ ਵਿਧਾਨਿਕ ਅਤੇ ਨਿਆਂਇਕ ਸ਼ਾਖਾਵਾਂ ਵਿਚਕਾਰ ਵਧਦੇ ਤਣਾਅ ਵਾਲੇ ਸੰਬੰਧਾਂ ਨੂੰ ਦੇਖਦਿਆਂ ਕਾਂਗਰਸ ਨੇ "ਸੰਵਿਧਾਨਿਕ ਸੰਕਟ" ਦੀ ਘੋਸ਼ਣਾ ਕਰ ਦਿੱਤੀ। ਅਰਥ-ਵਿਵਸਥਾ ਡੂੰਘੇ ਸੰਕਟ ਵਿੱਚ ਸੀ, ਕਰਿਸ਼ਚੀਅਨ-ਡੈਮੋਕਰੇਟਾਂ (ਜਿਨ੍ਹਾਂ ਦੇ ਸਮਰਥਨ ਨੇ ਅਲੀਐਂਦੇ ਦੀ ਚੋਣ ਵਿੱਚ ਸਹਾਇਤਾ ਕੀਤੀ ਸੀ) ਸਮੇਤ ਕੇਂਦਰ-ਸੱਜੀ ਬਹੁਮਤ, ਨੇ ਉਸਦੀ ਹਕੂਮਤ ਨੂੰ ਗ਼ੈਰ-ਸੰਵਿਧਾਨਿਕ ਕਰਾਰ ਦੇ ਦਿੱਤਾ ਅਤੇ ਕਿਹਾ ਕਿ ਉਸ ਨੂੰ ਬਲ ਨਾਲ ਹਟਾ ਦਿੱਤੇ ਜਾਣ ਦਾ ਸੱਦਾ ਦੇ ਦਿੱਤਾ। 11 ਸਤੰਬਰ 1973 ਨੂੰ ਫੌਜ ਸੰਯੁਕਤ ਰਾਜ ਅਮਰੀਕਾ ਦੀ ਕੇਂਦਰੀ ਖੁਫੀਆ ਏਜੰਸੀ (ਸੀਆਈਏ) ਵੱਲੋਂ ਸਮਰਥਨ ਪ੍ਰਾਪਤ ਇੱਕ ਰਾਜਪਲਟੇ ਵਿੱਚ ਅਲੀਐਂਦੇ ਨੂੰ ਖ਼ਤਮ ਨਿਕਲ ਪਈ। [3][4][5] ਸੈਨਾ ਨੇ ਲਾ ਮੋਨੇਡਾ ਪੈਲੇਸ ਨੂੰ ਘੇਰਾ ਪਾ ਲਿਆ, ਤਾਂ ਉਸਨੇ ਆਪਣਾ ਆਖਰੀ ਭਾਸ਼ਣ ਦਿੰਦਿਆਂ ਸਪਸ਼ਟ ਕਰ ਦਿੱਤਾ ਕਿ ਉਹ ਆਪਣਾ ਅਸਤੀਫ਼ਾ ਨਹੀਂ ਦੇਵੇਗਾ।[6] ਬਾਅਦ ਵਿੱਚ ਉਸੇ ਦਿਨ ਚਿਲੀ ਦੀ ਅਦਾਲਤ ਵਲੋਂ 2011 ਵਿੱਚ ਅੰਤਰਰਾਸ਼ਟਰੀ ਮਾਹਰਾਂ ਦੀ ਸਹਾਇਤਾ ਨਾਲ ਕੀਤੀ ਗਈ ਇੱਕ ਜਾਂਚ ਦੇ ਅਨੁਸਾਰ, ਅਲੀਐਂਦੇ ਨੇ ਇੱਕ ਅਸਾਲਟ ਰਾਈਫਲ ਨਾਲ ਆਤਮ ਹੱਤਿਆ ਕਰ ਲਈ।[7] [8][ਹਵਾਲਾ ਲੋੜੀਂਦਾ]