ਚੀਨੀ ਭਾਸ਼ਾ
From Wikipedia, the free encyclopedia
ਚੀਨੀ ਭਾਸ਼ਾ (汉语 / 漢語, ਫਿਨ-ਇਨ: Hànyǔ ; 华语 / 華語, Huáyǔ ; ਜਾਂ 中文 ਹੋਇਆ-ਯੂ, Zhōngwén ਚੋਂਗ-ਵਨ) ਚੀਨ ਦੇਸ਼ ਦੀ ਮੁੱਖ ਭਾਸ਼ਾ ਅਤੇ ਰਾਜ ਭਾਸ਼ਾ ਹੈ। ਇਹ ਸੰਸਾਰ ਵਿੱਚ ਸਭ ਤੋਂ ਵੱਧ ਲੋਕਾਂ ਵੱਲੋਂ ਮਾਂ-ਬੋਲੀ ਦੇ ਤੌਰ ਤੇ ਬੋਲੀ ਜਾਣ ਵਾਲੀ ਭਾਸ਼ਾ ਹੈ। ਇਹ ਚੀਨ ਅਤੇ ਪੂਰਬੀ ਏਸ਼ੀਆ ਦੇ ਕੁੱਝ ਦੇਸ਼ਾਂ ਵਿੱਚ ਬੋਲੀ ਜਾਂਦੀ ਹੈ। ਇਹ ਚੀਨੀ-ਤਿੱਬਤੀ ਭਾਸ਼ਾ-ਪਰਿਵਾਰ ਵਿੱਚ ਆਉਂਦੀ ਹੈ ਅਤੇ ਅਸਲ ਵਿੱਚ ਕਈ ਭਾਸ਼ਾਵਾਂ ਅਤੇ ਬੋਲੀਆਂ ਦਾ ਸਮੂਹ ਹੈ। ਮਾਨਕੀਕ੍ਰਿਤ ਚੀਨੀ ਅਸਲ ਵਿੱਚ ਮੰਦਾਰਿਨ ਭਾਸ਼ਾ ਹੈ। ਇਸ ਵਿੱਚ ਏਕਾਕਸ਼ਰੀ ਸ਼ਬਦ ਜਾਂ ਸ਼ਬਦ ਭਾਗ ਹੀ ਹੁੰਦੇ ਹਨ ਅਤੇ ਇਹ ਚਿਤਰਲਿਪਿ ਵਿੱਚ ਲਿਖੀ ਜਾਂਦੀ ਹੈ- ਪਰੰਪਰਾਗਤ ਚੀਨੀ ਲਿਪੀ ਅਤੇ ਸਰਲੀਕ੍ਰਿਤ ਚੀਨੀ ਲਿਪੀ ਵਿੱਚ। ਚੀਨੀ ਭਾਸ਼ਾ ਇੱਕ ਸੁਰਭੇਦੀ ਭਾਸ਼ਾ ਹੈ।
ਸੰਸਾਰ ਦੀਆਂ ਭਾਸ਼ਾਵਾਂ ਦਾ ਵਰਗੀਕਰਣ ਅਫਰੀਕਾ ਖੰਡ, ਯੂਰੇਸ਼ਿਆਖੰਡ, ਪ੍ਰਸ਼ਾਂਤ ਮਹਾਸਾਗਰੀਇਖੰਡ ਅਤੇ ਅਮਰੀਕਾਖੰਡ ਨਾਮ ਦੇ ਚਾਰ ਵਿਭਾਗਾਂ ਵਿੱਚ ਕੀਤਾ ਗਿਆ ਹੈ। ਇਹਨਾਂ ਵਿਚੋਂ ਯੂਰੇਸ਼ਿਆਖੰਡ ਵਿੱਚ ਚੀਨੀ ਭਾਸ਼ਾ ਦਾ ਅੰਤਰਭਾਵ ਹੁੰਦਾ ਹੈ। ਇਸ ਖੰਡ ਦੇ ਅਨੁਸਾਰ ਨਿੱਚੇ ਲਿਖੇ ਭਾਸ਼ਾ-ਪਰਿਵਾਰ ਹਨ: ਸੇਮੇਟਿਕ, ਕਾਕੇਸ਼ਸ, ਯੂਰਾਲਅਲਤਾਇਕ, ਏਕਾਕਸ਼ਰ, ਦਰਵਿਡ, ਆਗਨੇਏ, ਭਾਰੋਪੀਏ ਅਤੇ ਅਨਿਸ਼ਚਿਮ। ਇਹਨਾਂ ਵਿੱਚ ਚੀਨੀ ਏਕਾਕਸ਼ਰ ਪਰਵਾਰ ਦੀ ਭਾਸ਼ਾ ਗਿਣੀ ਜਾਂਦੀ ਹੈ। ਸਿਆਮੀ, ਤੀੱਬਤੀ, ਬਰਮੀ, ਮਿਆਓ, ਲੋਲੋ ਅਤੇ ਮੋਨ-ਖਮੇਰ ਸਮੂਹ ਦੀਭਾਸ਼ਾਵਾਂਵੀ ਇਸ ਪਰਿਵਾਰ ਵਿੱਚ ਸ਼ਾਮਿਲ ਹਨ।