ਬੇਰ
From Wikipedia, the free encyclopedia
ਇਕ ਪ੍ਰਸਿੱਧ ਦੇਸੀ ਰੁੱਖ ਬੇਰੀ ਦੇ ਪੱਕੇ ਫਲ ਨੂੰ ਬੇਰ ਕਹਿੰਦੇ ਹਨ। ਪੱਕੇ ਹੋਏ ਬੇਰ ਦਾ ਰੰਗ ਲਾਲ ਹੁੰਦਾ ਹੈ।ਬੇਰ ਇਕ ਮਸ਼ਹੂਰ ਪੇਂਡੂ ਫਲ ਹੈ। ਪਹਿਲੇ ਸਮਿਆਂ ਵਿਚ ਹਰ ਜਿਮੀਂਦਾਰ ਦੇ ਖੇਤ ਵਿਚ, ਸਾਂਝੀਆਂ ਥਾਵਾਂ ਵਿਚ, ਜੰਗਲ ਬੇਲਿਆਂ ਵਿਚ ਬੇਰੀਆਂ ਆਮ ਹੁੰਦੀਆਂ ਸਨ। ਲੋਕ ਬੇਰ ਖਾਂਦੇ ਵੀ ਬਹੁਤ ਸਨ। ਬੇਰਾਂ ਨੂੰ ਸੁਕਾ ਕੇ ਵੀ ਖਾਧਾ ਜਾਂਦਾ ਸੀ। ਬੇਰੀ ਨੂੰ ਪਹਿਲਾਂ ਖਿਚੜੀ (ਫਲ ਦੀ ਮੁੱਢਲੀ ਅਵਸਥਾ) ਲੱਗਦੀ ਹੈ। ਖਿਚੜੀ ਤੋਂ ਕੱਚੇ ਬੇਰ ਬਣਦੇ ਹਨ ਜਿਨ੍ਹਾਂ ਨੂੰ ਕਾਕੜੇ ਬੇਰ ਕਹਿੰਦੇ ਹਨ। ਕਾਕੜੇ ਬੇਰ ਪੱਕ ਕੇ ਬੇਰ ਬਣਦੇ ਹਨ। ਪੱਕੇ ਬੇਰਾਂ ਨੂੰ ਲੀਲੂ ਬੇਰ ਕਹਿੰਦੇ ਹਨ। ਜਿਹੜੇ ਬੇਰ ਬੜੇ ਸਾਈਜ਼ ਦੇ ਹੁੰਦੇ ਹਨ, ਉਨ੍ਹਾਂ ਨੂੰ ਗੜੌਦੇ ਬੇਰ ਕਹਿੰਦੇ ਹਨ। ਕਈ ਬੇਰੀਆਂ ਦੇ ਬੇਰ ਖਾਣ ਵਿਚ ਖੱਟੇ ਹੁੰਦੇ ਹਨ। ਇਨ੍ਹਾਂ ਬੇਰਾਂ ਨੂੰ ਗਲਘੋਟੂ ਬੇਰ ਕਹਿੰਦੇ ਹਨ ਕਿਉਂ ਜੋ ਇਨ੍ਹਾਂ ਦੇ ਖਾਣ ਨਾਲ ਗਲ ਫੜਿਆ ਜਾਂਦਾ ਹੈ। ਜੋ ਬੇਰ ਮਲ੍ਹਿਆ ਨੂੰ ਲੱਗਦੇ ਹਨ, ਉਹ ਛੋਟੇ-ਛੋਟੇ ਬੇਰ ਹੁੰਦੇ ਹਨ। ਉਨ੍ਹਾਂ ਬੇਰਾਂ ਨੂੰ ਕੋਕਨ ਬੇਰ ਕਹਿੰਦੇ ਹਨ। ਇਕ ਪਿਉਂਦੂ ਬੇਰ ਹੁੰਦੇ ਹਨ ਜਿਹੜੇ ਪਿਉਂਦ ਕੀਤੀ ਬੇਰੀ ਦੇ ਰੁੱਖ ਨੂੰ ਲੱਗਦੇ ਹਨ। ਬੇਰਾਂ ਨੂੰ ਗਰੀਬਾਂ ਦਾ ਮੇਵਾ ਆਖਿਆ ਜਾਂਦਾ ਹੈ।
ਹੁਣ ਦੇਸੀ ਬੇਰਾਂ ਦਾ ਜਮਾਨਾ ਖ਼ਤਮ ਹੋ ਗਿਆ ਹੈ। ਹੁਣ ਪਿਉਂਦੂ ਬੇਰਾਂ ਦਾ ਯੁੱਗ ਹੈ।[1]
ਬੇਰ ਇੱਕ ਮੌਸਮੀ ਫਲ ਹੈ, ਜਿਸ ਨੂੰ ਬਹੁਤ ਸਾਰੇ ਲੋਕ ਪਸੰਦ ਕਰਦੇ ਹਨ. ਇਹ ਖਾਣ ਵਿਚ ਬਹੁਤ ਨਰਮ ਅਤੇ ਮਿੱਠਾ ਹੁੰਦਾ ਹੈ. ਇਹ ਹਲਕੇ ਹਰੇ ਰੰਗ ਦਾ ਹੁੰਦਾ ਹੈ ਅਤੇ ਪਕ ਜਾਣ ਤੋਂ ਬਾਅਦ ਲਾਲ-ਭੂਰੇ ਰੰਗ ਦਾ ਹੋ ਜਾਂਦਾ ਹੈ. ਬੇਰ ਨੂੰ 'ਚੀਨੀ ਖਜੂਰ' ਵੀ ਕਿਹਾ ਜਾਂਦਾ ਹੈ.ਦਸ ਦਈਏ ਕਿ ਚੀਨ ਵਿੱਚ ਇਸਦੀ ਵਰਤੋਂ ਕਈ ਕਿਸਮਾਂ ਦੀਆਂ ਦਵਾਈਆਂ ਬਣਾਉਣ ਵਿੱਚ ਵੀ ਕੀਤੀ ਜਾਂਦੀ ਹੈ। ਇਹ ਫਲ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ. ਇਸ ਵਿਚ ਬਹੁਤ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ. ਇਸਦੇ ਨਾਲ, ਕਾਫ਼ੀ ਮਾਤਰਾ ਵਿੱਚ ਕੈਲਸ਼ੀਅਮ ਅਤੇ ਫਾਸਫੋਰਸ ਪਾਏ ਜਾਂਦੇ ਹਨ. ਇਸ ਫਲ ਨੂੰ ਸਾਡੇ ਦੇਸ਼ ਦੇ ਬਹੁਤ ਸਾਰੇ ਖੇਤਰਾਂ ਵਿੱਚ ਵੱਖ ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ. ਇਸ ਦਾ ਸੇਨ ਕਬਜ਼, ਬਦਹਜ਼ਮੀ, ਬੁਖਾਰ ਅਤੇ ਗੈਸ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਦਿੰਦਾ ਹੈ.