ਬ੍ਰਾਜ਼ੀਲ
From Wikipedia, the free encyclopedia
ਬ੍ਰਾਜ਼ੀਲ (ਪੁਰਤਗਾਲੀ: [Brasil] Error: {{Lang}}: text has italic markup (help) (ਬਰਾਸੀਲ)[8]), ਅਧਿਕਾਰਕ ਤੌਰ 'ਤੇ ਬ੍ਰਾਜ਼ੀਲ ਦਾ ਸੰਘੀ ਗਣਰਾਜ[9][10] (ਪੁਰਤਗਾਲੀ: [República Federativa do Brasil] Error: {{Lang}}: text has italic markup (help), ਸੁਣੋ (ਮਦਦ·ਫ਼ਾਈਲ)), ਦੱਖਣੀ ਅਮਰੀਕਾ ਮਹਾਂਦੀਪ ਅਤੇ ਲਾਤੀਨੀ ਅਮਰੀਕਾ ਖੇਤਰ ਦਾ ਸਭ ਤੋਂ ਵੱਡਾ ਦੇਸ਼ ਹੈ। ਇਹ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਦੇਸ਼ ਹੈ; ਖੇਤਰਫਲ ਅਤੇ ਅਬਾਦੀ (19.3 ਕਰੋੜ ਤੋਂ ਵੀ ਵੱਧ) ਦੋਵੇਂ ਪੱਖੋਂ।[3][11] ਅਮਰੀਕਾ ਦਾ ਇਕੱਲਾ ਪੁਰਤਗਾਲੀ ਬੋਲਣ ਵਾਲਾ ਦੇਸ਼ ਹੈ।[11]
ਬ੍ਰਾਜ਼ੀਲ ਦਾ ਸੰਘੀ ਗਣਰਾਜ República Federativa do Brasil (ਪੁਰਤਗਾਲੀ) | |||||
---|---|---|---|---|---|
| |||||
ਮਾਟੋ: "Ordem e Progresso" (ਪੁਰਤਗਾਲੀ) (ਪੰਜਾਬੀ: "ਜੁਗਤ ਅਤੇ ਤਰੱਕੀ") | |||||
ਐਨਥਮ: Hino Nacional Brasileiro (ਪੁਰਤਗਾਲੀ) (ਪੰਜਾਬੀ: ਬ੍ਰਾਜ਼ੀਲੀਆਈ ਰਾਸ਼ਟਰੀ ਗੀਤ) | |||||
ਰਾਸ਼ਟਰੀ ਮੋਹਰ Selo Nacional do Brasil (ਪੁਰਤਗਾਲੀ) (ਪੰਜਾਬੀ: "ਬ੍ਰਾਜ਼ੀਲ ਦੀ ਰਾਸ਼ਟਰੀ ਮੋਹਰ") | |||||
ਰਾਜਧਾਨੀ | ਬ੍ਰਾਜ਼ੀਲੀਆ | ||||
ਸਭ ਤੋਂ ਵੱਡਾ ਸ਼ਹਿਰ | ਸਾਓ ਪਾਓਲੋ | ||||
ਅਧਿਕਾਰਤ ਭਾਸ਼ਾਵਾਂ | ਪੁਰਤਗਾਲੀ[1] | ||||
ਨਸਲੀ ਸਮੂਹ (2010[2]) | 47.73% ਗੋਰੇ 43.13% ਭੂਰੇ (ਬਹੁ-ਨਸਲੀ) 7.61% ਕਾਲੇ 1.09% ਏਸ਼ੀਆਈ 0.43% ਅਮੇਰਭਾਰਤੀ | ||||
ਵਸਨੀਕੀ ਨਾਮ | ਬ੍ਰਾਜ਼ੀਲੀਆਈ | ||||
ਸਰਕਾਰ | ਸੰਘੀ ਰਾਸ਼ਟਰਪਤੀ ਪ੍ਰਧਾਨ ਸੰਵਿਧਾਨਕ ਗਣਰਾਜ | ||||
• ਰਾਸ਼ਟਰਪਤੀ | ਡਿਲਮਾ ਰੂਸੈਫ਼ (ਮਜ਼ਦੂਰ ਪਾਰਟੀ) | ||||
• ਉਪ-ਰਾਸ਼ਟਰਪਤੀ | ਮਿਚੇਲ ਤੇਮੇਰ (ਬ੍ਰਾਜ਼ੀਲੀਆਈ ਜਮਹੂਰੀਅਤ ਲਹਿਰ ਪਾਰਟੀ) | ||||
• ਡਿਪਟੀਆਂ ਦੇ ਸਦਨ ਦਾ ਮੁਖੀ | ਮਾਰਕੋ ਮਾਈਆ (ਮਜ਼ਦੂਰ ਪਾਰਟੀ) | ||||
• ਸੈਨੇਟ ਦਾ ਮੁਖੀ | ਹੋਜ਼ੇ ਸਾਰਨੀ (ਬ੍ਰਾਜ਼ੀਲੀਆਈ ਜਮਹੂਰੀਅਤ ਲਹਿਰ ਪਾਰਟੀ) | ||||
• ਸਰਬ-ਉੱਚ ਸੰਘੀ ਕੋਰਟ ਦਾ ਮੁਖੀ | ਆਈਰੇਸ ਬਰੀਤੋ | ||||
ਵਿਧਾਨਪਾਲਿਕਾ | ਰਾਸ਼ਟਰੀ ਕਾਂਗਰਸ | ||||
ਸੰਘੀ ਸਮਿਤੀ | |||||
ਡਿਪਟੀਆਂ ਦਾ ਸਦਨ | |||||
ਪੁਰਤਗਾਲ, ਬ੍ਰਾਜ਼ੀਲ ਅਤੇ ਅਲਗਾਰਵੇਸ ਦੀ ਸੰਯੁਕਤ ਰਾਜਸ਼ਾਹੀ ਤੋਂ ਸੁਤੰਤਰਤਾ | |||||
• ਘੋਸ਼ਣਾ | 7 ਸਤੰਬਰ 1822 | ||||
• ਮਾਨਤਾ ਪ੍ਰਾਪਤੀ | 29 ਅਗਸਤ 1825 | ||||
• ਗਣਰਾਜ | 15 ਨਵੰਬਰ 1889 | ||||
• ਵਰਤਮਾਨ ਸੰਵਿਧਾਨ | 5 ਅਕਤੂਬਰ 1988 | ||||
ਖੇਤਰ | |||||
• Total | 8,514,877 km2 (3,287,612 sq mi) (5th) | ||||
• ਜਲ (%) | 0.65 | ||||
ਆਬਾਦੀ | |||||
• 2012[3] ਅਨੁਮਾਨ | 193,946,886 | ||||
• 2010 ਜਨਗਣਨਾ | 190,732,694[4] (5ਵਾਂ) | ||||
• ਘਣਤਾ | 22/km2 (57.0/sq mi) (182ਵਾਂ) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $2.294 ਟ੍ਰਿਲੀਅਨ[5] (7ਵਾਂ) | ||||
• ਪ੍ਰਤੀ ਵਿਅਕਤੀ | $11,769[5] (75ਵਾਂ) | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $2.493 ਟ੍ਰਿਲੀਅਨ[5] (6ਵਾਂ) | ||||
• ਪ੍ਰਤੀ ਵਿਅਕਤੀ | $12,788[5] (53ਵਾਂ) | ||||
ਗਿਨੀ (2012) | ▼51.9[6] Error: Invalid Gini value | ||||
ਐੱਚਡੀਆਈ (2011) | 0.718[7] Error: Invalid HDI value · 84ਵਾਂ | ||||
ਮੁਦਰਾ | ਰਿਆਲ (R$) (BRL) | ||||
ਸਮਾਂ ਖੇਤਰ | UTC−2 to −4 (ਬ੍ਰਾਜ਼ੀਲੀਆਈ ਸਮਾਂ) | ||||
UTC−2 to −4 (ਬ੍ਰਾਜ਼ੀਲੀਆਈ ਗਰਮ-ਰੁੱਤੀ ਸਮਾਂ) | |||||
ਮਿਤੀ ਫਾਰਮੈਟ | ਦਦ/ਮਮ/ਸਸਸਸ | ||||
ਡਰਾਈਵਿੰਗ ਸਾਈਡ | ਸੱਜੇ | ||||
ਕਾਲਿੰਗ ਕੋਡ | +55 | ||||
ਇੰਟਰਨੈੱਟ ਟੀਐਲਡੀ | .br |
ਪੂਰਬ ਵੱਲ ਅੰਧ ਮਹਾਂਸਾਗਰ ਨਾਲ ਘਿਰੇ ਹੋਏ ਇਸ ਦੇਸ਼ ਦੀ ਕੁੱਲ ਤਟਰੇਖਾ 7,941 ਕਿ.ਮੀ. (4,655 ਮੀਲ) ਹੈ।[11] ਇਸ ਦੀਆਂ ਹੱਦਾਂ ਉੱਤਰ ਵੱਲ ਵੈਨੇਜ਼ੁਏਲਾ, ਗੁਇਆਨਾ, ਸੂਰੀਨਾਮ ਅਤੇ ਫ਼ਰਾਂਸੀਸੀ ਵਿਦੇਸ਼ੀ ਖੇਤਰ ਫ਼ਰਾਂਸੀਸੀ ਗੁਇਆਨਾ ਨਾਲ਼, ਉੱਤਰ-ਪੱਛਮ ਵੱਲ ਕੋਲੰਬੀਆ ਨਾਲ, ਪੱਛਮ ਵੱਲ ਪੇਰੂ ਅਤੇ ਬੋਲੀਵੀਆ, ਦੱਖਣ-ਪੱਛਮ ਵੱਲ ਪੈਰਾਗੁਏ ਅਤੇ ਅਰਜਨਟੀਨਾ ਅਤੇ ਦੱਖਣ ਵਿੱਚ ਉਰੂਗੁਏ ਨਾਲ ਲੱਗਦੀਆਂ ਹਨ। ਬ੍ਰਾਜ਼ੀਲੀਆਈ ਰਾਜਖੇਤਰ ਵਿੱਚ ਬਹੁਤ ਸਾਰੇ ਟਾਪੂ ਪੈਂਦੇ ਹਨ, ਜਿਵੇਂ ਕਿ ਫ਼ੇਰਨਾਂਦੋ ਡੇ ਨੋਰੋਨਾ, ਰੋਕਾਸ ਮੂੰਗ-ਪਹਾੜ, ਸੇਂਟ ਪੀਟਰ ਅਤੇ ਪਾਲ ਪੱਥਰ ਅਤੇ ਤਰਿੰਦਾਦੇ ਅਤੇ ਮਾਰਤਿਮ ਵਾਸ।[11] ਏਕੁਆਡੋਰ ਅਤੇ ਚਿਲੇ ਤੋਂ ਛੁੱਟ ਇਸਦੀਆਂ ਹੱਦਾਂ ਦੱਖਣੀ ਅਮਰੀਕਾ ਦੇ ਹਰੇਕ ਦੇਸ਼ ਨਾਲ ਲੱਗਦੀਆਂ ਹਨ।