ਭਾਰਤੀ ਮਿਆਰੀ ਸਮਾਂ
ਸਮਾਂ ਜੋਨ, ਭਾਰਤ ਅਤੇ ਸ਼੍ਰੀ ਲੰਕਾ ਵਿੱਚ ਵਰਤਿਆ ਜਾਂਦਾ; ਯੂ.ਟੀ.ਸੀ +05:30 / From Wikipedia, the free encyclopedia
ਭਾਰਤੀ ਮਿਆਰੀ ਵਕਤ ਜਾਂ IST (ਆਈ ਏਸ ਟੀ) ਭਾਰਤ ਅਤੇ ਸ੍ਰੀਲੰਕਾ ਵਿੱਚ ਵਰਤਿਆ ਜਾਂਦਾ ਸਮਾਂ ਹੈ ਜੋ ਕਿ ਯੂ ਟੀ ਸੀ ਤੋਂ ਸਾਢੇ ਪੰਜ ਘੰਟੇ ਅੱਗੇ (+5:30) ਹੈ। ਭਾਰਤ ਡੇਲਾਈਟ ਸੇਵਿੰਗ ਟਾਈਮ ਅਤੇ ਹੋਰ ਮੌਸਮੀ ਸਮਿਆਂ ਦੀ ਵਰਤੋਂ ਨਹੀਂ ਕਰਦਾ। ਹਵਾਈ ਉਡਾਨਾਂ ਅਤੇ ਫ਼ੌਜੀ ਕਾਰਵਾਈਆਂ ਵਿੱਚ IST ਨੂੰ E* (Echo-Star) ਨਾਲ ਦਰਸਾਇਆ ਜਾਂਦਾ ਹੈ।[1]
ਭਾਰਤੀ ਮਿਆਰੀ ਵਕਤ 82.5° ਪੂਰਬੀ ਦੇਸ਼ਾਂਤਰ ’ਤੇ ਆਧਾਰਿਤ ਹੈ ਜੋ ਕਿ ਸੂਬਾ ਉੱਤਰ ਪ੍ਰਦੇਸ਼ ਵਿੱਚ ਅਲਾਹਾਬਾਦ ਦੇ ਨੇੜੇ ਮਿਰਜ਼ਾਪੁਰ ਵਿਖੇ ਸਥਿਤ ਇੱਕ ਕਲਾੱਕ ਟਾਵਰ (25.15°N 82.58°E / 25.15; 82.58) ਤੋਂ ਨਾਪਿਆ/ਗਿਣਿਆ ਜਾਂਦਾ ਹੈ।[2]
Tz ਡੈਟਾਬੇਸ ਵਿੱਚ ਇਸਨੂੰ ਏਸ਼ੀਆ/ਕਲਕੱਤਾ ਨਾਲ ਦਰਸਾਇਆ ਜਾਂਦਾ ਹੈ।