ਮਨੁੱਖ
ਹੋਮੋ ਸੇਪੀਅਨਜ਼ ਲਈ ਵਰਤਿਆ ਜਾਣ ਵਾਲਾ ਆਮ ਨਾਂਮ, ਹੋਮੋ ਜੀਨਸ ਦੀ ਇੱਕ ਖ਼ਾਸ ਜਾਤੀ / From Wikipedia, the free encyclopedia
ਮਨੁੱਖ ਦੁੱਧ ਚੁੰਘਾਉਣ ਵਾਲੇ ਜਾਨਵਰਾਂ ਦੀ ਇੱਕ ਉਪਜਾਤੀ ਹੈ। ਇਹਨਾਂ ਦਾ ਆਰੰਭ ਅਫ਼ਰੀਕਾ ਵਿੱਚ ਹੋਇਆ। ਲਗਪਗ ਦੋ ਲੱਖ ਸਾਲ ਪਹਿਲਾਂ ਇਸ ਪ੍ਰਾਣੀ ਨੇ ਅਨਾਟਮੀ ਪੱਖੋਂ ਆਧੁਨਿਕਤਾ ਧਾਰਨ ਕਰ ਲਈ ਸੀ ਅਤੇ ਲਗਪਗ ਪੰਜਾਹ ਹਜ਼ਾਰ ਸਾਲ ਪਹਿਲਾਂ ਵਰਤੋਂ ਵਿਹਾਰ ਦੀ ਪੂਰੀ ਅੱਡਰਤਾ ਪ੍ਰਤੱਖ ਹੋ ਗਈ ਸੀ। ਇੱਕ ਬਾਂਦਰਹਾਰ ਬਣਮਾਣਸ ਏਪ ਇਸ ਦਾ ਸਭ ਤੋਂ ਨੇੜਲਾ ਸੰਬੰਧੀ ਹੈ। ਬਾਂਦਰ ਤੋਂ ਮਨੁੱਖ ਤੱਕ ਤਬਦੀਲੀ ਵਿੱਚ ਕਿਰਤ ਵਲੋਂ ਪਾਇਆ ਹਿੱਸਾ-ਫ਼.ਏਂਗਲਜ਼ "ਧਰਤੀ-ਵਿਗਿਆਨੀਆਂ ਦੁਆਰਾ ਤ੍ਰੇਤਾ ਕਹੇ ਜਾਣ ਵਾਲੇ ਯੁਗ.... ਵਿੱਚ, ਜਿਸ ਨੂੰ ਅਜੇ ਠੀਕ ਨਿਸ਼ਚਿਤ ਨਹੀਂ ਕੀਤਾ ਜਾ ਸਕਦਾ, ਪਰ ਜੋ ਸੰਭਵ ਹੈ ਇਸ ਤ੍ਰੇਤਾ ਮਹਾਕਲਪ ਦਾ ਪਰਲੋ ਰਿਹਾ ਹੋਵੇਗਾ, ਕਿਤੇ ਊਸ਼ਣ ਕਟੀਬੰਧ ਦੇ ਕਿਸੇ ਪ੍ਰਦੇਸ਼ ਵਿੱਚ - ਸੰਭਵ ਹੈ ਇੱਕ ਵਿਸ਼ਾਲ ਮਹਾਂਦੀਪ ਵਿੱਚ ਜੋ ਹੁਣ ਹਿੰਦ ਮਹਾਸਾਗਰ ਵਿੱਚ ਸਮਾ ਗਿਆ ਹੈ - ਮਾਨਵਹਾਰ ਬਾਂਦਰਾਂ ਦੀ ਕੋਈ ਵਿਸ਼ੇਸ਼ ਤੌਰ 'ਤੇ ਅਤੀਵਿਕਸਿਤ ਜਾਤੀ ਰਿਹਾ ਕਰਦੀ ਸੀ। ਡਾਰਵਿਨ ਨੇ ਸਾਡੇ ਇਹਨਾਂ ਪੂਰਵਜਾਂ ਦਾ ਲਗਭਗ ਯਥਾਰਥਕ ਵਰਣਨ ਕੀਤਾ ਹੈ। ਉਹਨਾਂ ਦਾ ਸਮੁੱਚਾ ਸਰੀਰ ਵਾਲਾਂ ਨਾਲ ਢਕਿਆ ਰਹਿੰਦਾ ਸੀ, ਉਹਨਾਂ ਦੇ ਦਾਹੜੀ ਅਤੇ ਨੁਕੀਲੇ ਕੰਨ ਸਨ, ਅਤੇ ਉਹ ਸਮੂਹਾਂ(ਇੱਜੜਾਂ) ਵਿੱਚ ਰੁੱਖਾਂ ਉੱਤੇ ਰਿਹਾ ਕਰਦੇ ਸਨ।"[1]