ਹਵਾ ਵਿਚ ਖੜ੍ਹਾ ਮੰਦਰ
From Wikipedia, the free encyclopedia
ਹਵਾ ਵਿੱਚ ਖੜਿਆ ਮੰਦਰ, ਜਾਂ ਹਵਾ ਵਿੱਚ ਮੱਠ ਜਾਂ ਸ਼ੂਆਨ ਖੋਂਗ ਸ: (ਸਰਲ ਚੀਨੀ ਭਾਸ਼ਾ:悬空寺; ਪੁਰਾਤਨ ਚੀਨੀ ਭਾਸ਼ਾ: 懸空寺) ਉੱਤਰੀ ਚੀਨ ਦੇ ਸ਼ਾਨਸ਼ੀ ਰਾਜ ਵਿੱਚ ਹੰਗ ਪਹਾੜੀ ਦੀ ਇੱਕ ਖੜੀ ਚੱਟਾਨ ਉੱਤੇ ਬਣਾਇਆ ਗਿਆ ਇੱਕ ਮੰਦਿਰ ਹੈ। ਇਸ ਮੰਦਰ ਦਾ ਨੇੜਲਾ ਨਗਰ ਤਾਥੋਂਗ ਹੈ, ਜੋ ਉਤਰ-ਪੱਛਮ ਵਿੱਚ 64.23 ਕਿ.ਮੀ. ਦੂਰ ਹੈ। ਇਥੇ ਯੁਨਕਾਂਗ ਗੁਫ਼ਾਵਾਂ ਤੋਂ ਇਲਾਵਾ ਹਵਾ ਵਿੱਚ ਖੜਾ ਮੰਦਿਰ ਅਤੇ ਇਤਿਹਾਸਕ ਸਥਾਨ ਹੋਣ ਕਾਰਨ ਲੋਕਾਂ ਵਿੱਚ ਆਰਕਸ਼ਣ ਦਾ ਕੇਂਦਰ ਹੈ। ਚੀਨ ਦਾ ਇਹ ਇਕੱਲਾ ਸੁਰੱਖਿਅਤ ਬੁੱਧ ਧਰਮ, ਤਾਓ, ਅਤੇ ਕਨਫੂਸ਼ੀਅਸ ਧਰਮਾਂ ਦੀ ਮਿਸ਼ਰਤ ਸ਼ੈਲੀ ਨਾਲ ਬਣਿਆ ਅਦਭੁੱਤ ਮੰਦਰ ਹੈ।[1] ਇਸਦੀ ਸੰਰਚਨਾ ਓਕ ਵਿੱਚ ਰੱਖੇ ਚਟਾਨਾਂ ਵਿੱਚ ਫਿੱਟ ਕਰਨ ਦੇ ਸਮਾਨ ਹੈ। ਇਸਦਾ ਮੁੱਖ ਸਹਾਇਕ ਢਾਂਚਾ ਅੰਦਰ ਛੁਪਿਆ ਹੋਇਆ ਹੈ।[2] ਦਸੰਬਰ 2010 ਵਿੱਚ ਟਾਇਮ ਪੱਤ੍ਰਕਾ ਨੇ ਇਸ ਨੂੰ ਦੁਨੀਆ ਦੀਆਂ ਸਭ ਤੋਂ ਅਜੀਬ ਅਤੇ ਖਤਰਨਾਕ ਇਮਾਰਤਾਂ ਵਿੱਚ ਸ਼ਾਮਿਲ ਕੀਤਾ ਹੈ।